Finance Minister Harpal Singh Cheema inaugurates 5th dialysis machine unit at Sangrur Civil Hospital

Now patients will not have to wait for dialysis, facility will be available in two shifts

Sangrur : Punjab Finance and Planning Minister Harpal Singh Cheema today said that the Punjab government led by Chief Minister Bhagwant Singh Maan was fully committed to provide the best health services to the patients in all the government health institutions of the state. The cabinet minister was accompanied by MLA Narinder Kaur Bharaj, Deputy Commissioner Jitendra Jorwal, actor Karamjit Anmol and civil surgeon Dr. Kirpal Singh here at Civil Hospital Sangrur for the inauguration ceremony of a new state-of-the-art dialysis machine unit at the emergency ward.
The minister said that the installation of this state-of-the-art machine unit will provide great relief to the patients coming for dialysis as the waiting list would be ended. Cabinet Minister Harpal Singh Cheema said that this was the fifth dialysis machine installed at the hospital and from now onwards the dialysis facility would be given in two shifts, from 8 am to 2 pm and from 2 pm to 8 pm.
The minister said that Chief Minister Bhagwant Singh Mann has been taken a revolutionary step from January 26 this year by giving free medicines to patients in all government hospitals of the state that has brought great relief to the citizens. He said that after this relief of the Punjab government, the number of patients availing OPD services at Civil Hospital Sangrur has been increasing more than the previous years.
He added that this figure has increased rapidly in the last 18 days, due to which the number of OPD slip counters has been increased from 1 to 4 for the ease of patients. He also said that two new slip counters will also be opened at this hospital soon for the convenience of female patients.
Minister Harpal Singh Cheema said that the stroke unit established at Civil Hospital Sangrur was also proving to be a boon for the paralyzed patients and due to free and quality treatment facilities, the unit was at the first position as compared to other four such stroke units in the state.
On this occasion, MLA Narinder Kaur Bharaj expressed special gratitude to Finance Minister Harpal Singh Cheema and said that she himself kept reviewing the performance of hospitals and other requirements from time to time. She said that 19 private ultrasound centers and 20 X-ray centers have been empanelled in district Sangrur from where patients can get these facilities at the government rate.
On this occasion, actor Karamjit Anmol also appreciated the efforts of the Punjab government. He said that this was a great example of public service which would benefit the needy. On this occasion, Finance Minister’s OSD Advocate Tapinder Singh Sohi, Chairman Punjab Infotech Guninderjit Singh Minku Jawandha, Deputy Medical Commissioner Dr. Vikas Dhir, Gulzar Singh Bobby, Charanjit Singh Channi, Shakti Singh among several other dignitaries were also present.

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ 5ਵੀਂ ਡਾਇਲਸਿਸ ਮਸ਼ੀਨ ਦਾ ਉਦਘਾਟਨ
ਹੁਣ ਮਰੀਜ਼ਾਂ ਨੂੰ ਡਾਇਲਸਿਸ ਕਰਵਾਉਣ ਲਈ ਨਹੀਂ ਕਰਨੀ ਪਵੇਗੀ ਉਡੀਕ, ਦੋ ਸ਼ਿਫਟਾਂ ਵਿੱਚ ਡਾਇਲਸਿਸ ਸੁਵਿਧਾ ਹੋਵੇਗੀ ਉਪਲਬਧ

ਸੰਗਰੂਰ

ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਵਿਖੇ ਨਵੀਂ ਅਤਿ ਆਧੁਨਿਕ ਡਾਇਲਸਿਸ ਮਸ਼ੀਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਸਰਵੋਤਮ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਡਾਇਲਸਿਸ ਕਰਵਾਉਣ ਲਈ ਆਉਂਦੇ ਮਰੀਜ਼ਾਂ ਨੂੰ ਇਸ ਅਤਿ ਆਧੁਨਿਕ ਮਸ਼ੀਨ ਦੇ ਸਥਾਪਤ ਹੋਣ ਨਾਲ ਵੱਡੀ ਰਾਹਤ ਮਿਲੇਗੀ ਅਤੇ ਡਾਇਲਸਿਸ ਦੀ ਵਾਰੀ ਸਬੰਧੀ ਪਹਿਲਾਂ ਬਣਦੀ ਉਡੀਕ ਸੂਚੀ ਦਾ ਮੁਕੰਮਲ ਤੌਰ ’ਤੇ ਖਾਤਮਾ ਹੋ ਜਾਵੇਗਾ ਕਿਉਂਕਿ ਇਥੇ ਹੁਣ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹੋਰ ਵੀ ਬਿਹਤਰ ਡਾਇਲਸਿਸ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਅਦਾਕਾਰ ਕਰਮਜੀਤ ਅਨਮੋਲ ਅਤੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਮੌਜੂਦਗੀ ਵਿੱਚ ਡਾਇਲਸਿਸ ਮਸ਼ੀਨ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਸਪਤਾਲ ਵਿਖੇ ਸਥਾਪਤ ਕੀਤੀ ਗਈ ਇਹ 5ਵੀਂ ਡਾਇਲਸਿਸ ਮਸ਼ੀਨ ਹੈ ਜਿਸ ਨਾਲ ਹੁਣ ਦੋ ਸ਼ਿਫਟਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਰਾਤ 8 ਵਜੇ ਤੱਕ ਡਾਇਲਸਿਸ ਕੀਤਾ ਜਾ ਸਕੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਸਾਲ ਹੀ 26 ਜਨਵਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਖੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੀ ਸ਼ੁਰੂਆਤ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਰਾਹਤ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਵਿਖੇ ਓ.ਪੀ.ਡੀ ਸੇਵਾਵਾਂ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਨਾਲੋਂ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਕਰੀਬ 18 ਦਿਨਾਂ ਵਿੱਚ ਇਹ ਅੰਕੜਾ ਤੇਜ਼ੀ ਨਾਲ ਵਧਿਆ ਹੈ ਜਿਸ ਦੇ ਮੱਦੇਨਜ਼ਰ ਹੁਣ ਇਸ ਹਸਪਤਾਲ ਵਿਖੇ ਓ.ਪੀ.ਡੀ ਪਰਚੀ ਖਿੜਕੀਆਂ ਦੀ ਗਿਣਤੀ 1 ਤੋਂ ਵਧਾ ਕੇ 4 ਕਰ ਦਿੱਤੀ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਲੰਬੀਆਂ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਸਪਤਾਲ ਵਿਖੇ ਜਲਦੀ ਹੀ ਮਹਿਲਾ ਮਰੀਜ਼ਾਂ ਦੀ ਸਹੂਲਤ ਲਈ 2 ਨਵੀਂਆਂ ਪਰਚੀਆਂ ਖਿੜਕੀਆਂ ਵੀ ਖੋਲ੍ਹੀਆਂ ਜਾਣਗੀਆਂ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਸਥਾਪਤ ਸਟਰੋਕ ਯੂਨਿਟ ਵੀ ਅਧਰੰਗ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਥੇ ਮੁਫ਼ਤ ਅਤੇ ਮਿਆਰੀ ਇਲਾਜ ਸੁਵਿਧਾਵਾਂ ਸਦਕਾ ਇਹ ਯੂਨਿਟ ਰਾਜ ਦੇ ਹੋਰਨਾਂ ਅਜਿਹੇ 4 ਸਟਰੋਕ ਯੂਨਿਟਾਂ ਨਾਲੋਂ ਪਹਿਲੇ ਸਥਾਨ ’ਤੇ ਚੱਲ ਰਿਹਾ ਹੈ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੁਦ ਵੀ ਸਮੇਂ ਸਮੇਂ ’ਤੇ ਹਸਪਤਾਲਾਂ ਦੀ ਕਾਰਗੁਜ਼ਾਰੀ ਅਤੇ ਹੋਰਨਾਂ ਜ਼ਰੂਰਤਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ ਤਾਂ ਜੋ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੇ ਕੀਰਤੀਮਾਨ ਸਥਾਪਤ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ 19 ਪ੍ਰਾਈਵੇਟ ਅਲਟਰਾਸਾਊਂਡ ਸੈਂਟਰਾਂ ਅਤੇ 20 ਐਕਸ-ਰੇਅ ਸੈਂਟਰਾਂ ਨੂੰ ਇਮਪੈਨਲਡ ਕੀਤਾ ਗਿਆ ਹੈ ਜਿਥੋਂ ਮਰੀਜ਼ ਸਰਕਾਰੀ ਰੇਟ ’ਤੇ ਇਹ ਸਹੂਲਤਾਂ ਲੈ ਸਕਣਗੇ।
ਇਸ ਮੌਕੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਲੋਕ ਸੇਵਾ ਦੀ ਇੱਕ ਵੱਡੀ ਮਿਸਾਲ ਹੈ ਜਿਸ ਨਾਲ ਲੋੜਵੰਦਾਂ ਨੂੰ ਲਾਭ ਮਿਲੇਗਾ। ਉਦਘਾਟਨ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਦੇ ਓ.ਐਸ.ਡੀ ਐਡਵੋਕੇਟ ਤਪਿੰਦਰ ਸਿੰਘ ਸੋਹੀ, ਚੇਅਰਮੈਨ ਇਨਫੋਟੈਕ ਗੁਨਿੰਦਰਜੀਤ ਸਿੰਘ ਜਵੰਦਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਆਗੂ ਗੁਲਜ਼ਾਰ ਸਿੰਘ ਬੋਬੀ, ਚਰਨਜੀਤ ਸਿੰਘ ਚੰਨੀ, ਸ਼ਕਤੀ ਸਿੰਘ ਆਦਿ ਵੀ ਹਾਜ਼ਰ ਸਨ।

वित्त मंत्री हरपाल सिंह चीमा द्वारा सिविल अस्पताल संगरूर में 5वीं डायलिसिस मशीन का उद्घाटन
अब मरीजों को डायलिसिस के लिए इंतजार नहीं करना पड़ेगा, दो शिफ्ट में डायलिसिस की सुविधा मिलेगी

संगरूर

पंजाब के वित्त एवं योजना मंत्री हरपाल सिंह चीमा ने आज सिविल अस्पताल संगरूर के आपातकालीन वार्ड में एक नई अत्याधुनिक डायलिसिस मशीन का उद्घाटन करते हुए कहा कि मुख्यमंत्री भगवंत सिंह मान के नेतृत्व में पंजाब सरकार राज्य के सभी सरकारी अस्पतालों में मरीजों को बेहतरीन स्वास्थ्य सेवाएं प्रदान करने के लिए पूरी तरह से प्रतिबद्ध है। उन्होंने कहा कि इस अत्याधुनिक मशीन के लगने से डायलिसिस के लिए आने वाले मरीजों को बड़ी राहत मिलेगी और डायलिसिस के लिए पहले लगने वाली वेटिंग लिस्ट पूरी तरह खत्म हो जाएगी, क्योंकि मरीजों का अब विशेषज्ञ चिकित्सकों की देखरेख में बेहतर इलाज हो सकेगा।
विधायक नरेंद्र कौर भराज , डिप्टी कमिश्नर जतिंदर जोरवाल, अभिनेता करमजीत अनमोल और सिविल सर्जन डॉ. किरपाल सिंह की उपस्थिति में कैबिनेट मंत्री हरपाल सिंह चीमा ने डायलिसिस मशीन का उद्घाटन करते हुए कहा कि यह अस्पताल में स्थापित की गई 5वीं डायलिसिस मशीन है, जिसमें दो शिफ्ट सुबह 8 से दोपहर 2 बजे और दोपहर 2 बजे से रात 8 बजे तक डायलिसिस किया जाएगा । कैबिनेट मंत्री ने कहा कि मुख्यमंत्री भगवंत सिंह मान द्वारा इस साल 26 जनवरी से राज्य के सभी सरकारी अस्पतालों में मरीजों को मुफ्त दवाएं देकर एक क्रांतिकारी कदम उठाया गया है, जिससे नागरिकों को बड़ी राहत मिली है।
उन्होंने कहा कि पंजाब सरकार की इस राहत के बाद सिविल अस्पताल संगरूर में ओपीडी सेवाओं का लाभ उठाने वाले मरीजों की संख्या पिछले वर्षों की तुलना में अधिक बढ़ रही है और पिछले 18 दिनों में यह आंकड़ा तेजी से बढ़ा है। उन्होंने कहा कि इस अस्पताल में ओपीडी पर्ची खिड़कियों की संख्या 1 से बढ़ाकर 4 कर दी गई है ताकि मरीजों को लंबी कतारों में खड़ा न होना पड़े।
उन्होंने यह भी बताया कि महिला मरीजों की सुविधा के लिए इस अस्पताल में जल्द ही 2 नई स्लिप विंडो भी खोली जाएंगी। कैबिनेट मंत्री हरपाल सिंह चीमा ने कहा कि सिविल अस्पताल संगरूर में स्थापित स्ट्रोक यूनिट भी लकवाग्रस्त मरीजों के लिए वरदान साबित हो रहा है, जहां मुफ्त और गुणवत्तापूर्ण इलाज सुविधाओं के कारण यह यूनिट राज्य के अन्य 4 स्ट्रोक यूनिटों की तुलना में पहले स्थान पर चल रहा है।
इस अवसर पर विधायक नरिंदर कौर भराज ने वित्त मंत्री हरपाल सिंह चीमा का विशेष धन्यवाद व्यक्त करते हुए कहा कि वह स्वयं भी समय-समय पर अस्पतालों की कार्यप्रणाली और अन्य आवश्यकताओं की समीक्षा करते रहते हैं ताकि स्वास्थ्य सेवाओं के क्षेत्र में बड़ी उपलब्धियां स्थापित की जा सकें। उन्होंने कहा कि जिला संगरूर में 19 निजी अल्ट्रासाउंड केंद्रों और 20 एक्स-रे केंद्रों को सूचीबद्ध किया गया है, जहां से मरीजों को सरकारी दर पर ये सुविधाएं मिल सकती हैं।
इस मौके पर अभिनेता करमजीत अनमोल ने भी पंजाब सरकार के प्रयासों की सराहना की. उन्होंने कहा कि यह जनसेवा की बेहतरीन उदाहरण है, जिससे जरूरतमंदों को लाभ मिलेगा. उद्घाटन के मौके पर अन्य लोगों के अलावा वित्त मंत्री के ओएसडी एडवोकेट तपिंदर सिंह सोही, चेयरमैन इंफोटेक गुनिंदरजीत सिंह जवंदा, डिप्टी मेडिकल कमिश्नर डॉ. विकास धीर, नेता गुलजार सिंह बॉबी, चरणजीत सिंह चन्नी, शक्ति सिंह आदि भी मौजूद थे।

 

Comments are closed.

seo ajansı - mersin escort -

boşanma avukatı

- Antalya iş ilanı - berlin werbung