Industrialists hail Punjab government for fostering an environment conducive to investors and industry

Says, the "Sarkar Vyapar Milni" initiative proves to be a boon for industrialists, facilitating direct communications and promoting Punjab as the preferred destination

Patiala : Commending the Punjab government for fostering an environment conducive to investors and industry, the industrialists at Patiala on Monday said that the “Sarkar Vyapar Milni” initiative proves to be a boon for them, facilitating direct connection with the government and promoting Punjab as the preferred destination.
Expressing satisfaction with the performance of the Punjab government, Debnath Guha from Hindustan Unilever Limited said that they are delighted to participate in this event. He said that the Punjab government had conducted a high-level meeting with all stakeholders regarding tomato paste.
He urged the government to procure high-quality tomatoes from Punjab. He said that his Kisan Ketchup Factory is located in Nabha, which requires 10,000 tonnes of tomatoes annually, with the majority currently sourced from Nashik, Maharashtra.
Chandradeep Nasra from Tripri Market in Patiala thanked the Punjab government’s initiatives and various government services those are now accessible online from home. He said that previously, people had to endure long queues for every task and there were rampant corruption in the system.
Satinder Saini from the Arhtiya Association in Anaj Mandi, Patiala, expressed his appreciation for the Mann government, contrasting it with previous governments. He said the difficulty he faced in trying to meet the Chief Minister and other ministers in the past but praised the Punjab government for its accessibility.
The Chief Minister is now sitting among us,” he said. Referring to the significant reforms in crop procurement arrangements at the grain markets, he said that there are no longer issues with lifting produce, payments are arriving promptly in landlords’ accounts, arhat wages are being received, and the shortage of gunny bags has been resolved.
Sikander Veer Jindal from the Bhatta association said that the Mann government has fulfilled its promises. He mentioned that Bhagwant Singh Mann had pledged that his government would lead from the front, and indeed, now government services are reaching people’s doorsteps, eliminating the need for citizens to visit government offices, which is commendable.
Jindal also highlighted a positive change in policy: that previously, only up to two acres of land were permitted for brick-making, but the current government has raised the limit to five acres, a move that will greatly benefit the kiln industry. Jindal emphasized the need to reduce the 12% GST levied on certain goods, suggesting that a reduction would be beneficial.
Gurdeep Singh Walia from the Hotel Association expressed concern about the heavy traffic passing through the focal point and road accidents occurring, particularly due to the villages situated on the Patiala Sirhind Road being connected to Ludhiana, Jalandhar, Amritsar, Fatehgarh Sahib, Chuni, and Landran.
He urged for a suitable solution to address this issue. Ashwani Garg from the Patiala Industrial Estate Welfare Society praised the government for making on-the-spot decisions to address demands and requested the construction of a power supply grid.
Harminder Singh Khurana from the Patiala Chamber of Industry said that out of the four parks in the Focal Point area, only two have been completed since its establishment in 1990. He highlighted the need for street lights to prevent untoward incidents, especially considering the factories operating 24 hours a day. Additionally, he called for a redesign of the focal point’s entry due to heavy traffic congestion.

निवेशकों और उद्योग के लिए सुखद माहौल सृजन करने के लिए उद्योगपतियों द्वारा पंजाब सरकार की सराहना
‘‘सरकार-व्यापार मिलनी’’ की पहल उद्योगपतियों के लिए वरदान साबित हुई

पटियाला

निवेशकों और उद्योग के लिए सुखद माहौल पैदा करने के लिए पंजाब सरकार की सराहना करते हुए पटियाला के उद्योगपतियों ने आज कहा कि ‘‘सरकार-व्यापार मिलनी’’ की पहल उनके लिए वरदान साबित हो रही है, जो सरकार के साथ सीधा संपर्क कायम करने की सुविधा प्रदान करती है और पंजाब को प्राथमिक स्थान के रूप में प्रोत्साहित करती है।
पंजाब सरकार के प्रयासों की सराहना करते हुए हिंदुस्तान यूनीलीवर से देबनाथ गुहा ने कहा कि हम इस प्रोग्राम का हिस्सा बनकर बहुत खुश हैं। उन्होंने कहा कि टमाटरों की पेस्ट के सम्बन्ध में पंजाब सरकार द्वारा सभी हितधारकों के साथ उच्च स्तरीय मीटिंग की गई है। उन्होंने कहा कि उनको खुशी होगी यदि वह बढिय़ा क्वालिटी का टमाटर पंजाब से खऱीदेंगे।
जि़क्रयोग्य है कि इनकी किसान कैचअप फैक्ट्री नाभा में है। एक साल में इस फैक्ट्री को 10 हज़ार टन टमाटर चाहिए, जिसमें से 9.5 हज़ार टन नासिक महाराष्ट्र से आ रहा है। इसी तरह त्रिपड़ी मार्केट पटियाला से चन्दरदीप नासरा ने कहा कि अब पंजाब सरकार के प्रयास रूवरूप घर बैठे ही ऑनलाइन प्रणाली के द्वारा अलग-अलग सरकारी सुविधाएं मिलने लगी हैं, जो सराहनीय है। उन्होंने कहा कि पहले हर काम के लिए लम्बी लाईनों में लगना पड़ता था।
आढ़ती एसोसिएशन अनाज मंडी पटियाला से सतिन्दर सैनी ने कहा कि पिछली सरकारों में मुख्यमंत्री को मिलने की बहुत कोशिश की, परन्तु मौका नहीं मिला। उन्होंने कहा कि मंत्रियों को भी मिलना कठिन था, परन्तु इस सरकार में मुख्यमंत्री हमारे बीच आकर बैठे हैं। उन्होंने अनाज मंडियों में फ़सल के खरीद प्रबंधों में आए बड़े सुधारों का जिक्र करते हुए कहा कि खरीद में बहुत ज़्यादा सुधार आया है और लिफ्टिंग की भी समस्या नहीं रही।
उन्होंने कहा कि समय पर किसानों के खातों में पैसे आ रहे हैं, आढ़ती मज़दूरी मिल रही है और बारदाने की कमी दूर हुई है। दूसरी ओर भट्टा एसोसिएशन से सिकन्द भाई जिन्दल ने कहा कि मान सरकार ने जो कहा वह करके दिखाया। उन्होंने कहा कि भगवंत सिंह मान जी ने यह कहा था कि हमारी सरकार पंचायतों से चलेगी।
उन्होंने कहा कि अब लोगों को सरकारी काम करवाने के लिए सरकार के द्वार नहीं जाना पड़ रहा, बल्कि सरकार लोगों के द्वार आ रही है जो कि सराहनीय है। उन्होंने यह भी कहा कि ईंटें बनाने के लिए पहले दो एकड़ ज़मीन तक खुदवाई की मंजूरी थी परन्तु इस सरकार ने हद बढ़ाकर पाँच एकड़ की है, जिससे भट्टा उद्योग बड़ी मुश्किल में से निकल जायेगा। उन्होंने माँग की कि 12 प्रतिशत जी.एस.टी. को घटाया जाये।
होटल एसोसिएशन से गुरदीप सिंह वालिया ने कहा कि पटियाला सरहिन्द रोड पर बसते गाँव लुधियाना, जालंधर अमृतसर और फ़तेहगढ़ साहिब, चुन्नी और लांडरां के साथ जुड़ते हैं, जिस कारण भारी ट्रैफिक़ फोकल प्वाइंट में से गुजऱता है और सडक़ हादसे घटते हैं। उन्होंने इसका उपयुक्त हल करने की माँग की।इस दौरान पटियाला इंडस्टरियल एस्टेट वैलफेयर सोसायटी से अश्वनी गर्ग ने कहा कि इस सरकार में माँगों के हल के लिए मौके पर ही फ़ैसले हो रहे हैं।
उन्होंने बिजली सप्लाई के लिए ग्रिड बनाने की माँग की।पटियाला चेंबर ऑफ इंडस्ट्री से हरमिन्दर सिंह खुराना ने कहा कि फोकल प्वाइंट में चार पार्कों में मुकम्मल हो चुके हैं। फोकल प्वाइंट 1990 में बना था। यहाँ कुछ फ़ैक्टरियाँ 24 घंटे चलती हैं। असुखद घटनाएँ रोकने के लिए स्ट्रीट लाईट लगाई जाएँ। उन्होंने कहा कि फोकल प्वाइंट की एंट्री पर काफ़ी ट्रैफिक़ रहता है, इसको नये सिरे से बनाए जाने की ज़रूरत है।

ਨਿਵੇਸ਼ਕਾਂ ਅਤੇ ਉਦਯੋਗ ਵਾਸਤੇ ਸੁਖਾਵਾਂ ਮਾਹੌਲ ਸਿਰਜਣ ਲਈ ਉਦਯੋਗਪਤੀਆਂ ਵੱਲੋਂ ਪੰਜਾਬ ਸਰਕਾਰ ਦੀ ਭਰਵੀਂ ਸ਼ਲਾਘਾ
ਸਰਕਾਰ-ਵਪਾਰ ਮਿਲਣੀ” ਦੀ ਪਹਿਲਕਦਮੀ ਉਦਯੋਗਪਤੀਆਂ ਲਈ ਵਰਦਾਨ ਸਾਬਤ ਹੋਈ

ਪਟਿਆਲਾ

ਨਿਵੇਸ਼ਕਾਂ ਅਤੇ ਉਦਯੋਗ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਪਟਿਆਲਾ ਦੇ ਸਨਅਤਕਾਰਾਂ ਨੇ ਅੱਜ ਕਿਹਾ ਕਿ “ਸਰਕਾਰ-ਵਪਾਰ ਮਿਲਣੀ” ਦੀ ਪਹਿਲਕਦਮੀ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜੋ ਸਰਕਾਰ ਨਾਲ ਸਿੱਧਾ ਸੰਪਰਕ ਕਾਇਮ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਅਤੇ ਪੰਜਾਬ ਨੂੰ ਤਰਜੀਹੀ ਸਥਾਨ ਵਜੋਂ ਉਤਸ਼ਾਹਿਤ ਕਰਦੀ ਹੈ।
ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹਿੰਦੁਸਤਾਨ ਯੂਨੀਲੀਵਰ ਤੋਂ ਦੇਬਨਾਥ ਗੁਹਾ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਟਮਾਟਰਾਂ ਦੀ ਪੇਸਟ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਸਾਰੇ ਭਾਈਵਾਲਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇਕਰ ਉਹ ਵਧੀਆ ਕੁਆਲਿਟੀ ਦਾ ਟਮਾਟਰ ਪੰਜਾਬ ਵਿੱਚੋਂ ਖਰੀਦਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਕਿਸਾਨ ਕੈਚਅੱਪ ਫੈਕਟਰੀ ਨਾਭਾ ਵਿਖੇ ਹੈ। ਇੱਕ ਸਾਲ ਵਿੱਚ ਇਸ ਫੈਕਟਰੀ ਨੂੰ 10 ਹਜ਼ਾਰ ਟਨ ਟਮਾਟਰ ਚਾਹੀਦਾ ਹੈ ਜਿਸ ਵਿੱਚੋ 9.5 ਹਜ਼ਾਰ ਟਨ ਨਾਸਿਕ ਮਹਾਰਾਸ਼ਟਰ ਵਿੱਚੋਂ ਆ ਰਿਹਾ। ਇਸੇ ਤਰ੍ਹਾਂ ਤ੍ਰਿਪੜੀ ਮਾਰਕੀਟ ਪਟਿਆਲਾ ਤੋਂ ਚੰਦਰਦੀਪ ਨਾਸਰਾ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦੇ ਉੱਦਮ ਸਦਕਾ ਘਰ ਬੈਠਿਆਂ ਹੀ ਆਨਲਾਈਨ ਪ੍ਰਣਾਲੀ ਦੇ ਰਾਹੀਂ ਵੱਖ-ਵੱਖ ਸਰਕਾਰੀ ਸੁਵਿਧਾਵਾਂ ਮਿਲਣ ਲੱਗ ਪਈਆਂ ਹਨ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰ ਕੰਮ ਲਈ ਲੰਬੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਸੀ।
ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਪਟਿਆਲਾ ਤੋਂ ਸਤਿੰਦਰ ਸੈਣੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਮੁੱਖ ਮੰਤਰੀ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਵੀ ਮਿਲਣਾ ਔਖਾ ਸੀ ਪਰ ਇਸ ਸਰਕਾਰ ਵਿੱਚ ਮੁੱਖ ਮੰਤਰੀ ਸਾਡੇ ਵਿਚਕਾਰ ਆ ਕੇ ਬੈਠੇ ਹਨ। ਉਨ੍ਹਾਂ ਨੇ ਅਨਾਜ ਮੰਡੀਆਂ ਵਿੱਚ ਫ਼ਸਲ ਦੇ ਖਰੀਦ ਪ੍ਰਬੰਧਾਂ ਵਿਚ ਆਏ ਵੱਡੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਰੀਦ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਅਤੇ ਲਿਫਟਿੰਗ ਦੀ ਵੀ ਸਮੱਸਿਆ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆ ਰਹੇ ਹਨ, ਆੜ੍ਹਤੀ ਮਜ਼ਦੂਰੀ ਮਿਲ ਰਹੀ ਹੈ ਅਤੇ ਬਾਰਦਾਨੇ ਦੀ ਕਮੀ ਦੂਰ ਹੋਈ ਹੈ। ਦੂਜੇ ਪਾਸੇ ਭੱਠਾ ਐਸੋਸੀਏਸ਼ਨ ਤੋਂ ਸਿਕੰਦ ਵੀਰ ਜਿੰਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਜੀ ਨੇ ਇਹ ਕਿਹਾ ਸੀ ਕਿ ਸਾਡੀ ਸਰਕਾਰ ਸੱਥਾਂ ਤੋਂ ਚੱਲੇਗੀ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਸਰਕਾਰ ਦੇ ਦੁਆਰ ਨਹੀਂ ਜਾਣਾ ਪੈ ਰਿਹਾ, ਸਗੋਂ ਸਰਕਾਰ ਲੋਕਾਂ ਦੇ ਦੁਆਰ ਆ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਟਾਂ ਬਣਾਉਣ ਲਈ ਪਹਿਲਾਂ ਦੋ ਏਕੜ ਜ਼ਮੀਨ ਤੱਕ ਪੁਟਾਈ ਦੀ ਪ੍ਰਵਾਨਗੀ ਸੀ ਪਰ ਇਸ ਸਰਕਾਰ ਨੇ ਹੱਦ ਵਧਾ ਕੇ ਪੰਜ ਏਕੜ ਕੀਤੀ ਹੈ, ਜਿਸ ਦੇ ਨਾਲ ਭੱਠਾ ਉਦਯੋਗ ਵੱਡੀ ਮੁਸ਼ਕਿਲ ਵਿੱਚੋਂ ਨਿਕਲ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ 12 ਫੀਸਦੀ ਜੀ.ਐਸ.ਟੀ. ਨੂੰ ਘਟਾਇਆ ਜਾਵੇ।
ਹੋਟਲ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਟਿਆਲਾ ਸਰਹਿੰਦ ਰੋਡ ਉਤੇ ਵਸਦੇ ਪਿੰਡ ਲੁਧਿਆਣਾ, ਜਲੰਧਰ ਅੰਮ੍ਰਿਤਸਰ ਅਤੇ ਫ਼ਤਹਿਗੜ੍ਹ ਸਾਹਿਬ, ਚੂਨੀ ਤੇ ਲਾਂਡਰਾਂ ਨਾਲ ਜੁੜਦੇ ਹਨ, ਜਿਸ ਕਾਰਨ ਭਾਰੀ ਟਰੈਫਿਕ ਫੋਕਲ ਪੁਆਇੰਟ ਵਿੱਚੋਂ ਲੰਘਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ। ਉਨ੍ਹਾਂ ਇਸ ਦਾ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ।ਇਸ ਦੌਰਾਨ ਪਟਿਆਲਾ ਇੰਡਸਟਰੀਅਲ ਅਸਟੇਟ ਵੈਲਫੇਅਰ ਸੁਸਾਇਟੀ ਤੋਂ ਅਸ਼ਵਨੀ ਗਰਗ ਨੇ ਕਿਹਾ ਕਿ ਇਸ ਸਰਕਾਰ ਵਿੱਚ ਮੰਗਾਂ ਦੇ ਹੱਲ ਲਈ ਮੌਕੇ ‘ਤੇ ਹੀ ਫੈਸਲੇ ਹੋ ਰਹੇ ਹਨ।
ਉਨ੍ਹਾਂ ਬਿਜਲੀ ਸਪਲਾਈ ਲਈ ਗਰਿੱਡ ਬਣਾਉਣ ਦੀ ਮੰਗ ਕੀਤੀ।ਪਟਿਆਲਾ ਚੈਂਬਰ ਆਫ ਇੰਡਸਟਰੀ ਤੋਂ ਹਰਮਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਫੋਕਲ ਪੁਆਇੰਟ ਵਿੱਚ ਚਾਰ ਪਾਰਕਾਂ ਵਿੱਚੋਂ ਮੁਕੰਮਲ ਹੋ ਚੁੱਕੇ ਹਨ। ਫੋਕਲ ਪੁਆਇੰਟ 1990 ਵਿੱਚ ਬਣਿਆ ਸੀ। ਇੱਥੇ ਕੁੱਝ ਫੈਕਟਰੀਆਂ 24 ਘੰਟੇ ਚਲਦੀਆਂ ਹਨ। ਅਸੁਖਾਵੀਆਂ ਘਟਨਾਵਾਂ ਰੋਕਣ ਲਈ ਸਟਰੀਟ ਲਾਈਟ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦੀ ਐਂਟਰੀ ਉਤੇ ਕਾਫੀ ਟਰੈਫਿਕ ਰਹਿੰਦੀ ਹੈ, ਇਸ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਲੋੜ ਹੈ।

 

Comments are closed.

seo ajansı - mersin escort -

boşanma avukatı

- Antalya iş ilanı - berlin werbung