Lok Sabha Polls- Buildings Of Eight Polling Stations Changed In Sahnewal And Ludhiana Central Assembly Segments

Ludhiana : The district administration has changed the buildings of eight polling stations for the ensuing Lok Sabha polls to facilitate the voters. The changed buildings of the polling stations fall in Sahnewal and Ludhiana Central Assembly Constituencies.
Last evening, Chairing a meeting with the representatives of various political parties, District-Election Officer-cum-Deputy Commissioner Sakshi Sawhney said that in Sahnewal, polling stations (104,105,106) in Child Heart Day Boarding School has been shifted to Kartar Convent School, Gali-1, Prince Colony, 33-ft road, Mundia Kalan. Similarly, polling stations (207, 208) in Ravidass Dharamshala, Nandpur have been moved to Government Primary School, Nandpur.
In Ludhiana Central assembly segment, the polling stations (29, 30) in Government Senior Secondary School (Girls) have been shfited to Government Primary School, Division no-3 and polling station (59) in Senior Citizen Home, near Suhani Building Chowk has been moved to Khalsa National Higher Secondary school.
Sawhney said that the district administration was duty-bound to ensure that every voter gets able to exercise their franchise freely.She also sought fulsome support of the political parties in conducting the elections in free, fair and peaceful manner.

ਲੋਕ ਸਭਾ ਚੋਣਾਂ – ਸਾਹਨੇਵਾਲ ਅਤੇ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਿਆਂ ‘ਚ ਅੱਠ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਬਦਲੀਆਂ

ਲੁਧਿਆਣਾ

ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦੀ ਸਹੂਲਤ ਲਈ ਆਗਾਮੀ ਲੋਕ ਸਭਾ ਚੋਣਾਂ ਲਈ ਅੱਠ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਬਦਲ ਦਿੱਤੀਆਂ ਹਨ। ਪੋਲਿੰਗ ਸਟੇਸ਼ਨਾਂ ਦੀਆਂ ਬਦਲੀਆਂ ਇਮਾਰਤਾਂ ਸਾਹਨੇਵਾਲ ਅਤੇ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੀਆਂ ਹਨ। ਬੀਤੀ ਸ਼ਾਮ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ-ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਲਕਾ ਸਾਹਨੇਵਾਲ ਵਿੱਚ ਚਾਈਲਡ ਹਾਰਟ ਡੇਅ ਬੋਰਡਿੰਗ ਸਕੂਲ ਵਿੱਚ ਬਣੇ ਪੋਲਿੰਗ ਸਟੇਸ਼ਨ (104, 105, 106) ਨੂੰ ਕਰਤਾਰ ਕਾਨਵੈਂਟ ਸਕੂਲ, ਗਲੀ ਨੰਬਰ 1 ਪ੍ਰਿੰਸ ਕਲੋਨੀ, 33 ਫੁੱਟ ਰੋਡ, ਮੁੰਡੀਆ ਕਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਰਵਿਦਾਸ ਧਰਮਸ਼ਾਲਾ, ਨੰਦਪੁਰ ਦੇ ਪੋਲਿੰਗ ਸਟੇਸ਼ਨ (207, 208) ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪੋਲਿੰਗ ਸਟੇਸ਼ਨਾਂ (29, 30) ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਡਵੀਜ਼ਨ ਨੰਬਰ-3 ਅਤੇ ਸੁਭ੍ਹਾਨੀ ਬਿਲਡਿੰਗ ਚੌਂਕ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿੱਚ ਪੋਲਿੰਗ ਸਟੇਸ਼ਨ (59) ਨੂੰ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਹਰੇਕ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕਰ ਸਕੇ। ਉਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਸਹਿਯੋਗ ਦੀ ਵੀ ਮੰਗ ਕੀਤੀ।

 

Comments are closed.

seo ajansı - mersin escort -

boşanma avukatı

- Antalya iş ilanı - berlin werbung