Punjab Police Busts Another Interstate Weapons Smuggling Module In Amritsar; Three Held With 3 Pistols
Two Of Arrested Accused Have Criminal Background Including Involvement In Murder Case, Says Dgp Gaurav Yadav

Amritsar : Delivering yet another blow to the interstate weapon smuggling networks amidst the ongoing drive to make Punjab a safe and secure state as per directions of Chief Minister Bhagwant Singh Mann, State Special Operation Cell (SSOC) Amritsar has arrested three arm smugglers and recovered three .32 bore pistols from their possession, said Director General of Police (DGP) Punjab Gaurav Yadav here on Tuesday.
Those arrested have been identified as Sukhdev Singh alias Mattu of Chhota Haripura in Amritsar, Sahil Kumar alias Mast of Chhota Haripura in Amritsar and Prabhjot Singh alias Prabh of Guru Nanak Pura in Amritsar. Apart from recovering three pistols, Police teams have also recovered three magazines and six live cartridges from their possession.
The development came a day after the SSOC Amritsar busted a weapon smuggling module backed by foreign-based terrorist Lakhbir alias Landa with the arrest of two operatives after recovering six .32 bore sophisticated pistols along with magazines and ammunition from their possession.
DGP Gaurav Yadav said that SSOC Amritsar had received a secret information that some persons from Amritsar are involved in interstate weapons smuggling and they have procured a weapon consignment from illegal weapon dealers of Madhya Pradesh to further deliver it to some criminal elements in the area of Guru Tegh Bahadur Market in Vallah area.
Acting swiftly on the intel-inputs, Police teams from SSOC Amritsar launched an operation and apprehended the trio accused persons when they were waiting in Vallah area to deliver the consignment and recovered three pistols from their possession, he added. The DGP said that preliminary investigations have revealed that two of the arrested accused persons including Sukhdev Singh alias Mattu and Sahil Kumar alias Mast have a criminal history including involvement in a murder case.
Further investigation to establish backward and forward linkages are going on, he added. Sharing more details, AIG SSOC Amritsar Sukhminder Singh Mann said that investigations are on to identify the weapon dealer in Madhya Pradesh and persons to whom the weapon consignment was to be delivered.
In this regard, a case FIR No. 42 dated 15.07.2024 has been registered under section 25 of the Arms Act and 61 (2) of the Bharatiya Nyaya Sanhita (BNS) Act at Police Station SSOC Amritsar.
ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ‘ਚ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; ਤਿੰਨ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ
ਗ੍ਰਿਫਤਾਰ ਕੀਤੇ ਗਏ ਦੋ ਦੋਸ਼ੀਆਂ ਦਾ ਪੁਰਾਣਾ ਅਪਰਾਧਕ ਪਿਛੋਕੜ: ਡੀਜੀਪੀ ਗੌਰਵ ਯਾਦਵ
ਅੰਮ੍ਰਿਤਸਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ .32 ਬੋਰ ਦੇ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸਿੰਘ ਉਰਫ ਮੱਟੂ, ਸਾਹਿਲ ਕੁਮਾਰ ਉਰਫ ਮਸਤ ਦੋਵੇਂ ਵਾਸੀ ਛੋਟਾ ਹਰੀਪੁਰਾ, ਅੰਮ੍ਰਿਤਸਰ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਵਾਸੀ ਗੁਰੂ ਨਾਨਕ ਪੁਰਾ (ਅੰਮ੍ਰਿਤਸਰ) ਵਜੋਂ ਹੋਈ ਹੈ।
ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਤਿੰਨ ਮੈਗਜ਼ੀਨ ਅਤੇ ਛੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਇਹ ਸਫ਼ਲਤਾ ਐਸ.ਐਸ.ਓ.ਸੀ. ਅੰਮ੍ਰਿਤਸਰ ਵੱਲੋਂ ਵਿਦੇਸ਼ੀ ਮੂਲ ਦੇ ਅੱਤਵਾਦੀ ਲਖਬੀਰ ਉਰਫ਼ ਲੰਡਾ ਦੀ ਹਮਾਇਤ ਪ੍ਰਾਪਤ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸਦੇ ਦੋ ਕਾਰਕੁਨਾਂ ਨੂੰ .32 ਬੋਰ ਦੇ ਛੇ ਅਤਿ-ਆਧੁਨਿਕ ਪਿਸਤੌਲਾਂ, ਮੈਗਜ਼ੀਨਾਂ ਅਤੇ ਗੋਲੀ-ਸਿੱਕੇ ਸਮੇਤ ਗ੍ਰਿਫਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਕੁਝ ਵਿਅਕਤੀ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਗੈਰ-ਕਾਨੂੰਨੀ ਹਥਿਆਰਾਂ ਦੇ ਡੀਲਰਾਂ ਤੋਂ ਹਥਿਆਰਾਂ ਦੀ ਖੇਪ ਖਰੀਦੀ ਹੈ ਅਤੇ ਉਨ੍ਹਾਂ ਵੱਲੋਂ ਇਹ ਖੇਪ ਵੱਲਾ ਦੀ ਗੁਰੂ ਤੇਗ ਬਹਾਦਰ ਮਾਰਕੀਟ ਦੇ ਇਲਾਕੇ ਵਿੱਚ ਕੁਝ ਅਪਰਾਧਿਕ ਅਨਸਰਾਂ ਤੱਕ ਪਹੁੰਚਾਈ ਜਾਣੀ ਹੈ। ਪ੍ਰਾਪਤ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਐਸਐਸਓਸੀ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਆਪ੍ਰੇਸ਼ਨ ਚਲਾਇਆ ਅਤੇ ਤਿੰਨੋਂ ਮੁਲਜ਼ਮਾਂ ਨੂੰ ਤਿੰਨ ਪਿਸਤੌਲਾਂ ਸਮੇਤ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਖੇਪ ਦੀ ਡਿਲਿਵਰੀ ਲਈ ਵੱਲਾ ਇਲਾਕੇ ਵਿੱਚ ਖਰੀਦਦਾਰਾਂ ਦੀ ਉਡੀਕ ਕਰ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਸੁਖਦੇਵ ਸਿੰਘ ਉਰਫ਼ ਮੱਟੂ ਅਤੇ ਸਾਹਿਲ ਕੁਮਾਰ ਉਰਫ਼ ਮਸਤ ਦਾ ਇੱਕ ਕਤਲ ਕੇਸ ਵਿੱਚ ਸ਼ਮੂਲੀਅਤ ਸਮੇਤ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਹਥਿਆਰਾਂ ਦੇ ਡੀਲਰ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਹਥਿਆਰਾਂ ਦੀ ਇਹ ਖੇਪ ਪਹੁੰਚਾਈ ਜਾਣੀ ਸੀ, ਦੀ ਪਛਾਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਐਕਟ ਦੀ ਧਾਰਾ 61 (2) ਤਹਿਤ ਐਫ.ਆਈ.ਆਰ. ਨੰ. 42 ਮਿਤੀ 15.07.2024 ਦਰਜ ਕੀਤੀ ਗਈ ਹੈ।
पंजाब पुलिस ने अमृतसर में हथियारों की तस्करी के एक अन्य अंतरराज्यी रैकेट का किया पर्दाफाश; तीन पिस्तौल सहित 3 व्यक्ति काबू
गिरफ़्तार किए दो आरोपियों का पुराना अपराधिक रिकार्ड: डीजीपी गौरव यादव
अमृतसर
मुख्य मंत्री भगवंत सिंह मान के दिशा- निर्देशों अनुसार पंजाब को सुरक्षित राज्य बनाने के लिए जारी अभियान दौरान अंतरराज्यी हथियारों की तस्करी के एक और नैटवर्क का पर्दाफाश करते स्टेट स्पैशल आपरेशन सैल ( एस.एस.ओ.सी.) अमृतसर ने हथियारों की तस्करी करने वाले तीन व्यक्तियों को .32 बोर के तीन पिस्तौल सहित गिरफ़्तार किया है। यह जानकारी देते हुए डायरैक्टर जनरल आफ पुलिस ( डीजीपी), पंजाब गौरव यादव ने आज यहाँ बताया कि गिरफ़्तार किए गए व्यक्तियों की पहचान सुखदेव सिंह उर्फ मट्टू, साहिल कुमार उर्फ मस्त दोनों निवासी छोटा हरिपुरा, अमृतसर और प्रभजोत सिंह उर्फ प्रभ निवासी गुरू नानक पुरा ( अमृतसर) के तौर पर हुई है। पुलिस टीमों ने आरोपियों के कब्ज़े में से तीन पिस्तौल बरामद करने के इलावा तीन मैगज़ीन और छह जिंदा कारतूस भी बरामद किए है।
बताने योग्य है कि यह सफलता एस.एस.ओ.सी. अमृतसर द्वारा विदेशी मूल के आतंकवादी लखबीर उर्फ लंडा की हिमायत प्राप्त हथियारों की तस्करी के माड्यूल का पर्दाफाश करके इसके दो कारकुनें को .32 बोर के छे अति- आधुनिक पिस्तौल, मैगज़ीन और गोली- सिक्के सहित गिरफ़्तार किए जाने से एक दिन बाद सामने आई है। डीजीपी गौरव यादव ने बताया कि एसएसओसी अमृतसर को ख़ुफ़िया जानकारी मिली थी कि अमृतसर के कुछ व्यक्ति अंतरराज्यी हथियारों की तस्करी में शामिल है और उन्होंने मध्य प्रदेश के ग़ैर- कानूनी हथियारों के डीलरों से हथियारों की खेप ख़रीदी है और उनके द्वारा यह खेप बल्ला की गुरू तेग़ बहादुर मार्किट के इलाके में कुछ अपराधिक अनसरों तक पहुंचाई जानी है।
प्राप्त जानकारी पर तेज़ी से कार्यवाही करते हुए एसएसओसी अमृतसर की पुलिस टीमों ने आप्रेशन चलाया और तीनों आरोपियों को तीन पिस्तौल सहित उस समय गिरफ़्तार कर लिया जब वह खेप की डिलीवरी के लिए बल्ल इलाके में खरीददारों का इंतज़ार कर रहे थे। डीजीपी ने कहा कि शुरूआती जांच से पता लगा है कि गिरफ़्तार किए गए दो आरोपियों सुखदेव सिंह उर्फ मट्टू और साहिल कुमार उर्फ मस्त का एक कत्ल केस में शमूलियत सहित पुराना अपराधिक रिकार्ड है। उन्होंने कहा कि इस केस में अगले- पिछले संबंधों का पता लगाने के लिए जांच की जा रही है।
इस बारे में विवरण सांझा करते हुए एआईजी एसएसओसी अमृतसर सुखमिन्दर सिंह मान ने बताया कि मध्य प्रदेश में हथियारों के डीलर और जिन व्यक्तियों को हथियारों की यह खेप पहुंचायी जानी थी, की पहचान के लिए आगे की जांच की जा रही है। इस संबंधी पुलिस थाना एस.एस.ओ.सी. अमृतसर में हथियार एक्ट की धारा 25 और भारतीय न्याय संहिता ( बी.एन.एस.) एक्ट की धारा 61 (2 के अंतर्गत एफ.आई.आर.नं. 42 तारीख़ 15.07.2024 दर्ज की गई है।
Comments are closed.