Gurjeet Singh Aujla reached to seek blessings of Baba Gurinder Singh Dhillon

Discussion on showing the right path to the youth of Punjab

Amritsar : MP Gurjeet Singh Aujla reached to seek blessings from Baba Gurinder Singh Dhillon, the head of Beas Dera. After the start of his third innings in the Lok Sabha, he met Baba Ji today and discussed about Punjab. During the meeting with Baba Gurinder Singh Dhillon, the youth of Punjab were especially discussed.
It was also discussed that it is important for everyone to work together to show the right path to the youth in Punjab. Gurjeet Singh Aujla said that during the meeting with Baba Ji, he talked about many important issues and also took guidance from him. He said that Baba Ji has always taught goodness to the people and keeps them away from evils by connecting them with religion.
Gurjeet Singh Aujla said that he discussed with Baba Ji about the changing direction of the youth and said that he wants that the youth in his own Guru Nagri as well as in the entire country should get the best environment so that they do not leave the country and contribute to the progress of India.

ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੈਣ ਪੁੱਜੇ ਗੁਰਜੀਤ ਸਿੰਘ ਔਜਲਾ
ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਬਾਰੇ ਵਿਚਾਰ ਚਰਚਾ

ਅੰਮਿ੍ਤਸਰ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਬਿਆਸ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਅਸ਼ੀਰਵਾਦ ਲੈਣ ਪਹੁੰਚੇ। ਲੋਕ ਸਭਾ ਵਿੱਚ ਆਪਣੀ ਤੀਜੀ ਪਾਰੀ ਸ਼ੁਰੂ ਕਰਨ ਤੋਂ ਬਾਅਦ ਅੱਜ ਉਨ੍ਹਾਂ ਬਾਬਾ ਜੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਬਾਰੇ ਚਰਚਾ ਕੀਤੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਵਿਚਾਰਿਆ ਗਿਆ।
ਇਸ ਮੌਕੇ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਲਈ ਹਰ ਕਿਸੇ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਬਾਬਾ ਜੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸੇਧ ਵੀ ਲਈ।
ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਹਮੇਸ਼ਾ ਲੋਕਾਂ ਨੂੰ ਚੰਗਿਆਈ ਦਾ ਉਪਦੇਸ਼ ਦਿੱਤਾ ਹੈ ਅਤੇ ਉਨ੍ਹਾਂ ਨੂੰ ਧਰਮ ਨਾਲ ਜੋੜ ਕੇ ਬੁਰਾਈਆਂ ਤੋਂ ਦੂਰ ਰੱਖਿਆ ਹੈ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਬਾਬਾ ਜੀ ਨਾਲ ਨੌਜਵਾਨਾਂ ਦੀ ਬਦਲ ਰਹੀ ਦਿਸ਼ਾ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੁਰੂ ਨਗਰੀ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਨੌਜਵਾਨਾਂ ਨੂੰ ਵਧੀਆ ਮਾਹੌਲ ਮਿਲੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾਣ ਅਤੇ ਭਾਰਤ ਦੇ ਵਿੱਚ ਯੋਗਦਾਨ ਪਾਉਂਦੇ ਰਹਿਣ।

बाबा गुरिंदर सिंह ढिल्लों का आशीर्वाद लेने पहुंचे गुरजीत सिंह औजला
पंजाब के युवाओं को सही राह दिखाने पर चर्चा

अमृतसर

सांसद गुरजीत सिंह औजला आज ब्यास डेरे के मुखी बाबा गुरिंदर सिंह ढिल्लों जी से आशीर्वाद लेने पहुंचे। उन्होंने लोकसभा में अपनी तीसरी पारी की शुरुआत के बाद आज बाबा जी से मुलाकात की और पंजाब के बारे में चर्चा की। बाबा गुरिंदर सिंह ढिल्लों के साथ मुलाकात के दौरान खास तौर पर पंजाब के युवाओं के बारे में चर्चा की गई।
पंजाब में युवाओं को सही राह दिखाने के लिए हर किसी को एक साथ कार्य करने की जरुरी है इस बात पर भी चर्चा की गई। गुरजीत सिंह औजला ने कहा कि बाबा जी से मुलाकात के दौरान उन्होंने कई अहम मुद्दों पर बात की और उनसे मार्गदर्शन भी लिया। उन्होंने कहा कि बाबा जी ने हमेशा लोगों को भलाई की शिक्षा दी है और लोगों को धर्म से जोड़कर उन्हें बुराइयों से दूर रखते हैं।
गुरजीत सिंह औजला ने बताया कि उन्होंने बाबा जी से युवाओं की बदलती दिशा पर चर्चा की और कहा कि वह चाहते हैं कि उनकी अपनी गुरु नगरी के साथ-साथ पूरे देश में युवाओं को बेहतरीन माहौल मिले ताकि वे देश छोड़कर न जाएं और भारत की तरक्की में अपना योगदान दें।

 

Comments are closed.