Toursim Minister Anmol Gagan Mann Congratulates Officials For Getting Entry In Guinness Book Of World Records

Amritsar : Punjab Tourism and Cultural Affairs Minister Anmol Gagan Mann on Wednesday congratulated the officials of Taj Group and Tourism Department for ensuring an entry in Guinness Book of World Records with largest ever Parantha made during Rangla Punjabi Festival held at Amritsar.
Ms. Mann said that such initiatives of the department would go a long way to showcase the state on the tourism map. It is pertinent to mention here that the 37.5 kg Parantha was prepared by chefs of Taj Hotel and distributed among the audience who came to see Rangla Punjab Festival being organized by the Punjab Government led by Chief Minister Bhagwant Singh Mann at Sri Amritsar Sahib to promote tourism and promote cultural activities in the state.
On this occasion, The Chairman of Organising Committee Cum Deputy Commissioner Amritsar Mr. Ghansham Thori, Director Tourism Department Mrs. Neeru Katyal Gupta and the Superintending Engineer of the Department Bhupinder Singh Chana received the certificate from the organizers of the Guinness Book of World Records.
It was practiced for several consecutive days by the Taj staff before trying to break the record. Seven Hundred kilo of wheat flour was used for preparation of paratha. Apart from this, two pans of three quintals each, which were 5.10 feet, were specially designed from Delhi, while a gas stove with 20 burners was used to cook the Parantha. Apart from this, two Rollers of 22 kg each were also specially prepared to roll out this gigantic Parantha.

ਅਨਮੋਲ ਗਗਨ ਮਾਨ ਵਲੋਂ ਸਭ ਤੋਂ ਵੱਡਾ ਪਰੌਂਠਾ ਬਨਾਉਣ ਦਾ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਰਲਡ ਹੋਣ ਤੇ ਵਧਾਈ
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਹੋਇਆ ਦਰਜ਼ਸਭ ਤੋਂ ਵੱਡਾ ਪਰੌਂਠਾ ਬਨਾਉਣ ਦਾ ਰਿਕਾਰਡ

ਅੰਮ੍ਰਿਤਸਰ

ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਪਹਿਲੇ ਰੰਗਲਾ ਪੰਜਾਬ ਮੇਲੇ ਮੌਕੇ ਦੁਨੀਆਂ ਦਾ ਸਭ ਤੋਂ ਵੱਡਾ ਪਰੌਂਠਾ ਤਿਆਰ ਕਰਨ ਦਾ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਣ ਤੇ ਤਾਜ ਗਰੁੱਪ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਰਾਜ ਨੂੰ ਸੈਰ ਸਪਾਟਾ ਮਾਨਚਿੱਤਰ ਉਤੇ ਉਘਾੜਨਾ ਵਿਚ ਸਹਾਇਕ ਸਿੱਧ ਹੋਣਗੇ।
ਇਥੇ ਇਹ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਕਰਵਾਏ ਜਾ 7 ਰੋਜਾ ਰੰਗਲਾ ਪੰਜਾਬ ਫੈਸਟੀਵਲ ਦੌਰਾਨ 37.5 ਕਿੱਲੋ ਦਾ ਇਹ ਪਰੌਂਠਾ ਤਾਜ ਹੋਟਲ ਦੇ ਰਸੋਈਏ ਵੱਲੋਂ ਤਿਆਰ ਕੀਤਾ ਗਿਆ ਅਤੇ ਉਸਨੂੰ ਰੰਗਲਾ ਪੰਜਾਬ ਵੇਖਣ ਆਏ ਸਰੋਤਿਆਂ ਦੇ ਵਿੱਚ ਵੰਡ ਕੇ ਖਾਧਾ ਗਿਆ। ਇਸ ਦੀ ਪੋਸ਼ਟਿਕਤਾ ਅਤੇ ਸਵਾਦ ਦਾ ਖੂਬ ਆਨੰਦ ਮੇਲੀਆਂ ਨੇ ਮਾਣਿਆ।
ਇਸ ਮੌਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਪਹੁੰਚੀ ਟੀਮ ਵੱਲੋਂ ਰੰਗਲਾ ਪੰਜਾਬ ਨੂੰ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਵੱਲੋਂ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ। ਇਸ ਰਿਕਾਰਡ ਨੂੰ ਬਣਾਉਣ ਦੀ ਕੋਸਿ਼ਸ਼ ਕਰਨ ਤੋਂ ਪਹਿਲਾਂ ਤਾਜ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਕਈ ਦਿਨ ਤੱਕ ਇਸਦਾ ਅਭਿਆਸ ਕੀਤਾ ਗਿਆ।
ਅੱਜ ਪਰੌਂਠਾ ਤਿਆਰ ਕਰਨ ਤੱਕ ਸੱਤ ਕੁਇੰਟਲ ਤੋਂ ਵੱਧ ਆਟਾ ਇਸਤੇਮਾਲ ਕੀਤਾ ਗਿਆ।ਇਸ ਤੋਂ ਇਲਾਵਾ ਤਿੰਨ-ਤਿੰਨ ਕੁਇੰਟਲ ਦੇ ਦੋ ਤਵੇ ਜੋ ਕਿ 510 ਫੁੱਟ ਦੇ ਸਨ, ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਤਿਆਰ ਕਰਵਾਇਆ ਗਿਆ ਸੀ, ਜਦ ਕਿ ਤਵੇ ਨੂੰ ਪਕਾਉਣ ਦੇ ਲਈ 20 ਬਰਨਰਾਂ ਵਾਲੇ ਗੈਸ ਚੁੱਲੇ ਦਾ ਇਸਤੇਮਾਲ ਕੀਤਾ ਗਿਆ, ਜਦ ਕਿ ਤਾਜ ਦੇ ਅੱਠ ਰਸੋਈਏ ਵੱਲੋਂ ਪਰੌਂਠਾ ਤਿਆਰ ਕੀਤਾ ਗਿਆ। ਇੱਥੇ ਹੀ ਬੱਸ ਨਹੀਂ, ਇਸ ਪਰੌਂਠੇ ਨੂੰ ਤਿਆਰ ਕਰਨ ਦੇ ਲਈ ਇਥੇ ਵੇਲਣ ਦੇ ਲਈ 22-22 ਕਿਲੋ ਦੇ ਦੋ ਵੇਲਣੇ ਵੀ ਵਿਸ਼ੇਸ਼ ਤੌਰ ਤੇ ਤਿਆਰ ਕਰਵਾਏ ਗਏ ਸਨ।

अनमोल गगन मान द्वारा सबसे बड़ा परौंठा बनाने का रिकॉर्ड गिन्नीज़ बुक ऑफ वल्र्ड होने पर बधाई
गिनिज बुक ऑफ वल्र्ड रिकॉर्ड में हुआ दर्ज हुआ सबसे बड़ा परौंठा बनाने का रिकॉर्ड

अमृतसर

पंजाब के पर्यटन एवं सांस्कृतिक मामलों संबंधी मंत्री अनमोल गगन मान द्वारा पंजाब सरकार द्वारा अमृतसर में करवाए जा रहे पहले रंगला पंजाब मेले के मौके पर दुनिया का सबसे बड़ा परौंठा तैयार करने का रिकॉर्ड गिनिज बुक ऑफ वल्र्ड रिकॉर्ड में दर्ज होने पर ताज ग्रुप और पर्यटन विभाग के अधिकारियों को बधाई दी है।उन्होंने कहा कि विभाग के इस तरह के प्रयास पंजाब राज्य को पर्यटन मानचित्र पर लाने में सहायक सिद्ध होंगे।
यहाँ यह बताना बनता है कि मुख्यमंत्री भगवंत सिंह मान के नेतृत्व वाली पंजाब सरकार द्वारा राज्य में पर्यटन को प्रफुल्लित करने और सांस्कृतिक गतिविधियों को प्रोत्साहित करने के लिए श्री अमृतसर साहिब में करवाए जा 7 दिवसीय रंगला पंजाब फेस्टिवल के दौरान 37.5 किलो का यह परौंठा ताज होटल के रसोइए द्वारा तैयार किया गया और उसको रंगला पंजाब देखने आए लोगों में बाँट कर खाया गया। इसकी पौष्टिकता और स्वाद का खूब आनंद लिया गया।
इस मौके पर गिन्नीज़ बुक ऑफ वल्र्ड रिकॉर्ड द्वारा पहुँची टीम द्वारा रंगला पंजाब को करवाने के लिए बनाई गई प्रशासनिक समिति के चेयरमैन- कम- डिप्टी कमिश्नर अमृतसर श्री घनश्याम थोरी, डायरैक्टर पर्यटन विभाग श्रीमती नीरू कतियाल गुप्ता और विभाग के निगरान इंजीनियर भुपिन्दर सिंह चाना की तरफ से गिनिज बुक के प्रबंधकों से सर्टिफिकेट प्राप्त किया गया।
इस रिकॉर्ड को बनाने की कोशिश करने से पहले ताज के कर्मचारियों की तरफ से लगातार कई दिन तक इसका अभ्यास किया गया। अभ्यास और आज परौंठा तैयार करने तक सात क्विंटल से अधिक आटा इस्तेमाल किया गया। इसके अलावा तीन-तीन क्विंटल के दो तवे जो कि 510 फुट के थे, को विशेष तौर पर दिल्ली से तैयार करवाया गया था, जब कि तवे को पकाने के लिए 20 बर्नरों वाले गैस चूल्हे का इस्तेमाल किया गया, जब कि ताज के आठ रसोइए की तरफ से परौंठा तैयार किया गया।
यहीं बस नहीं, इस परौंठे को तैयार करने के लिए यहाँ बेलने के लिए 22- 22 किलो के दो बेलने भी विशेष तौर पर तैयार करवाए गए थे। कैप्शन: गिनिज बुक ऑफ वल्र्ड रिकॉर्ड का सर्टिफिकेट प्राप्त करते हुए डिप्टी कमिश्नर श्री घनश्याम थोरी, के साथ हैं डायरैक्टर पर्यटन विभाग श्रीमती नीरू कतियाल गुप्ता और विभाग के निगरान इंजीनियर भुपिन्दर सिंह चाना।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung