Cabinet Minister Bram Shanker Jimpa initiates sewerage system projects in village Bajwara & Qila Baroon

Sewerage system laying work to be done in both villages in one & half years at a cost of Rs. 31 crore

Hoshiarpur : The Water Supply and Sanitation Minister Bram Shanker Jimpa today reiterated that the Punjab Government led by the Chief Minister Bhagwant Singh Mann is leaving no stone unturned for the development of the villages along with the cities. The Minister expressed these views while initiating the work of laying the sewerage system in villages Bajwara & Qila Baroon at a cost of Rs. 31 crore.
He further said that village Bajwara has 10322 populace and 2483 households while Qila Baroon has 1742 population and 410 houses. With this project, the 12064 population and 2893 households of both villages would derive benefit.
He said that the sewer of bajwara and qila baron has been design keeping in view the population of 30 years and a sewerage treatment plant of 2.5 MLD capacity would be constructed for this purpose. This would lead to the controlling of oxygen demand to the extent of 10 MG/Litre and further, the treated water would be used for irrigation.
The Minister also added that an intermediate pumping station would also come up in qila baron through which sewerage would be pumped into the main sewer of bajwara. This project entails laying of the 47625 Metre UPPVC and RCC sewer pipeline. The project would be completed in one and a half years.
Among others present on the occasion included Mayor Surinder Kumar, Vice Chairman of the Punjab Industrial Development Corporation Harminder Singh Bakshi, Chairman Hoshiarpur Central Cooperative Bank Vikram Sharma, Senior Deputy Mayor Praveen Saini, Member Punjab Gau Sewa Commission Jaspal Chechi, S.E. Vijay Kumar, XEN Simranjeet Singh Khamba.

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਬਜਵਾੜਾ ਤੇ ਕਿਲਾ ਬਰੂਨ ’ਚ ਸੀਵਰੇਜ਼ ਸਿਸਟਮ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
3082.77 ਲੱਖ ਰੁਪਏ ਦੀ ਲਾਗਤ ਨਾਲ ਉਕਤ ਦੋਵੇਂ ਪਿੰਡਾਂ ’ਚ ਸੀਵਰੇਜ ਸਿਸਟਮ ਪਾਉਣ ਦਾ ਕਾਰਜ ਡੇਢ ਸਾਲ ’ਚ ਹੋਵੇਗਾ ਪੂਰਾ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਉਹ ਅੱਜ ਪਿੰਡ ਬਜਵਾੜਾ ਵਿਚ ਬਜਵਾੜਾ ਅਤੇ ਕਿਲਾ ਬਰੂਨ ਵਿਚ 3082.77 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਵਿਚ ਵਿਕਾਸ ਦੀ ਗਤੀ ਵੀ ਤੇਜ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿਚ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ਼ ਵਿਭਾਗ ਵਲੋਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਪਿੰਡ ਵਿਚ ਰੱਖੇ ਸਮਾਰੋਹ ਨੂੰ ਵੀ ਸੰਬੋਧਨ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਬਜਵਾੜਾ ਦੀ ਮੌਜੂਦਾ ਜਨਸੰਖਿਆ 10322 ਅਤੇ 2483 ਘਰ ਹਨ ਅਤੇ ਪਿੰਡ ਕਿਲਾ ਬਰੂਨ ਦੀ ਮੌਜੂਦਾ ਜਨਸੰਖਿਆ 1742 ਅਤੇ 410 ਘਰ ਹਨ। ਉਨ੍ਹਾਂ ਦੱਸਿਆ ਕਿ ਉਕਤ ਸੀਵਰੇਜ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ 12064 ਆਬਾਦੀ ਅਤੇ 2893 ਘਰਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਪਿੰਡ ਬਜਵਾੜਾ ਤੇ ਕਿਲਾ ਬਰੂਨ ਦੇ ਸੀਵਰ ਨੂੰ 30 ਸਾਲ ਦੀ ਆਬਾਦੀ ਨੂੰ ਲੈਂਦੇ ਹੋਏ ਡਿਜਾਇਨ ਕੀਤਾ ਗਿਆ ਹੈ ਅਤੇ ਇਸ ਕਾਰਜ ਲਈ 2.5 ਐਮ.ਐਲ.ਡੀ ਦਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਤਿਆਧੁਨਿਕ ਟੈਕਨਾਲੋਜੀ ਦੇ ਰਾਹੀਂ ਐਸ.ਟੀ.ਪੀ ਬਣਾਇਆ ਜਾਣਾ ਹੈ, ਜਿਸ ਰਾਹੀਂ ਬਾਇਓਕੈਮੀਕਲ ਆਕਸੀਜਨ ਡਿਮਾਂਡ 10 ਐਮ.ਜੀ/ਲੀਟਰ ਤੱਕ ਕੰਟਰੋਲ ਹੋਵੇਗੀ ਅਤੇ ਟ੍ਰੀਟਡ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇਗੀ।
ਬ੍ਰਮ ਸੰਕਰ ਜਿੰਪਾ ਨੇ ਦੱਸਿਆ ਕਿ ਪਿੰਡ ਕਿਲਾ ਬਰੂਨ ਵਿਚ ਇਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਾਇਆ ਜਾਣਾ ਹੈ, ਜਿਸ ਰਾਹੀਂ ਸੀਵਰੇਜ ਪੰਪ ਕਰਕੇ ਬਜਵਾੜਾ ਦੇ ਮੇਨ ਸੀਵਰ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਕੁੱਲ 47625 ਮੀਟਰ ਯੂ.ਪੀ.ਪੀ.ਵੀ.ਸੀ ਅਤੇ ਆਰ.ਸੀ.ਸੀ ਸੀਵਰ ਪਾਈਪ ਲਾਈਨ ਪਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਮਾਣਤਾ ਪ੍ਰਾਪਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਗਿਅ ਹੈ ਅਤੇ ਡੇਢ ਸਾਲ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰਮ ਵਲੋਂ ਮੌਕੇ ’ਤੇ ਜੋ ਗਲੀਆਂ ਸੀਵਰ ਪਾਉਣ ਲਈ ਤੋੜੀ ਜਾਵੇਗੀ, ਉਹ ਗਲੀਆਂ ਉਕਤ ਫਰਮ ਵਲੋਂ ਬਣਾਈਆਂ ਜਾਣਗੀਆਂ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਪੰਜਾਬ ਉਦਯੋਗ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਖਸ਼ੀ, ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ, ਐਸ.ਈ ਵਿਜੇ ਕੁਮਾਰ, ਐਕਸੀਅਨ ਸਿਮਰਨਜੀਤ ਸਿੰਘ ਖਾਂਬਾ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਮਦਨ ਲਾਲ, ਅਸ਼ੋਕ ਪਹਿਲਵਾਨ, ਸਰਪੰਚ ਬਜਵਾੜਾ ਪ੍ਰੀਤੀ, ਸਰਪੰਚ ਕਿਲਾ ਬਰੂਨ ਕੁਲਦੀਪ, ਪ੍ਰਿੰਤਪਾਲ ਸਿੰਘ, ਰਾਜਿੰਦਰ ਪੰਚ, ਬਿੰਦੂ ਸ਼ਰਮਾ, ਕੁਣਾਲ ਸ਼ਰਮਾ, ਅੰਕੁਸ਼, ਕਸ਼ਮੀਰੀ ਲਾਲ, ਰਵਿੰਦਰ, ਅਮਨਦੀਪ ਬਿੰਦਾ, ਦਲਜੀਤ ਸਿੰਘ, ਬਲਜੀਤ ਸਿੰਘ, ਸਾਬਕਾ ਸਰਪੰਚ ਰਾਮ ਲਾਲ, ਸਤਪਾਲ ਸਤੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਜਗਜੀਤ ਜੋਨੀ, ਰਾਕੇਸ਼ ਕੁਮਾਰ, ਜਤਿੰਦਰ ਕੁਮਾਰ, ਵਰਿੰਦਰ ਵੈਦ, ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

कैबिनेट मंत्री ब्रम शंकर जिंपा ने गांव बजवाड़ा व किला बरुन में सीवरेज सिस्टम प्रोजेक्ट की करवाई शुरुआत
3082.77 लाख रुपए की लागत से उक्त दोनों गांवों में सीवरेज सिस्टम डालने का कार्य डेढ़ वर्ष में होगा पूरा

होशियारपुर

कैबिनेट मंत्री पंजाब ब्रम शंकर जिंपा ने कहा कि मुख्य मंत्री भगवंत मान के नेतृत्व में पंजाब सरकार शहरों के साथ-साथ गांवों के विकास के लिए कोई कमी नहीं छोड़ रही है। वे आज गांव बजवाड़ा में बजवाड़ा व किला बरुन में 3082.77 लाख रुपए की लागत से सीवरेज सिस्टम डालने के कार्य की शुरुआत करवाने के दौरान पत्रकारों से बातचीत कर रहे थे।
कैबिनेट मंत्री ने कहा कि इस प्रोजेक्ट के शुरू होने से इन दोनों गांवो में विकास की गति भी तेज हो जाएगी। उन्होंने कहा कि जनहित में पिछले दिनों ही पंजाब सरकार की ओर से इस प्रोजेक्ट को मंजूरी दी गई थी। उन्होंने बताया कि जल सप्लाई व सीवरेज विभाग की ओर से इस प्रोजैक्ट को पूरा किया जाएगा। इस दौरान उन्होंने गांव में रखे समारोह को भी संबोधित किया व लोगों की समस्याएं भी सुनी।
कैबिनेट मंत्री ने बताया कि गांव बजवाड़ा की मौजूदा जनसंख्य़ा 10322 व 2483 घर हैं व गांव किला बरुन की मौजूदा जनसंख्या 1742 व 410 घर है। उन्होंने बताया कि उक्त सीवरेज प्रोजैक्ट शुरु होने से इन दोनों गांव की 12064 जनसंख्या व 2893 घरों को लाभ मिलेगा। उन्होंने बताया कि गांव बजवाड़ा व किला बरुन के सीवर को 30 वर्ष की आबादी को लेते हुए डिजाइन किया गया है और इस कार्य के लिए 2.5 एम.एल.डी का सीवरेज ट्रीटमेंट प्लांट बनाया जाना है।
उन्होंने बताया कि इस प्रोजैक्ट के अंतर्गत अत्याधुनिक टेक्नालाजी के माध्यम से एस.टी.पी बनाया जाना है, जिसके माध्यम से बायोकैमिकल आक्सीजन डिमांड 10 एम.जी/लीटर तक कंट्रोल होगी और ट्रीटिड पानी का प्रयोग सिंचाई के लिए किया जाएगा। ब्रम शंकर जिंपा ने बताया कि गांव किला बरुन में एक इंटरमीडिएट पंपिंग स्टेशन बनाया जाना है, जिसके माध्यम से सीवेज पंप कर बजवाड़ा के मेन सीवर में डाला जाएगा।
उन्होंने बताया कि इस प्रोजैक्ट में कुल 47625 मीटर यू.पी.पी.वी.सी व आर.सी.सी सीवर पाइप लाइन डालने की व्यवस्था की गई है। उन्होंने कहा कि इस कार्य के लिए मान्यता प्राप्त फर्म को कार्य अलाट कर दिया गया है और डेढ़ वर्ष में यह कार्य पूरा कर लिया जाएगा। उन्होंने स्पष्ट किया कि फर्म की ओर से मौके पर जो गलियां सीवर डालने के लिए तोड़ी जाएंगी, वह गलियां उक्त फर्म की ओर से बनाई जाएंगी।
इस मौके पर मेयर सुरिंदर कुमार, पंजाब औद्योगिक विकास निगम के वाइस चेयरमैन हरमिंदर सिंह बख्शी, होशियारपुर सेंट्रल कोऑपरेटिव बैंक के चेयरमैन विक्रम शर्मा, सीनियर डिप्टी मेयर प्रवीण सैनी, पंजाब गौ सेवा आयोग के सदस्य जसपाल चेची, एस.ई. विजय कुमार, एक्सीयन सिमरनजीत सिंह खांबा, कुलवंत सिंह ब्लॉक प्रधान, मदन लाल, अशोक पहलवान, सरपंच बजवाड़ा प्रीति, सरपंच किला बरुन कुलदीप, प्रितपाल सिंह,राजिंदर पंच, बिंदु शर्मा, कुणाल शर्मा, अंकुश, कश्मीरी लाल, रविंदर, अमनदीप बिंदा, दलजीत सिंह, बलजीत सिंह, पूर्व सरपंच राम लाल, सतपाल सत्ती प्रधान गुरुद्वारा श्री गुरु रविदास जी, जगजीत जोनी, राकेश कुमार, जतिंदर कुमार, वरिंदर वैद, सुमेश सोनी के अलावा अन्य गणमान्य भी मौजूद थे।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung