Bhagat Singh’s soul must be in pain seeing the condition of the democracy in our country today: Bhagwant Mann

Bhagwant Mann pays tribute to Bhagat Singh, Sukhdev and Rajguru on their martyrdom day

New Delhi : The Aam Aadmi Party (AAP) senior leader and Chief Minister Punjab Bhagwant Mann paid tribute to Shaheed-e-azam Bhagat Singh, Rajguru and Sukhdev on their martyrdom day and said that Bhagat Singh’s soul must be in so much pain seeing the condition of our democracy today. Addressing a press at Shaheed Park, Delhi Mann said that at the young age of 23 Bhagat Singh sacrificed himself so that our country can be free and we can get the right to vote and to choose our leaders.
But today the souls of Bhagat Singh, Rajguru and Sukhdev must be in pain that there is no democracy in this country. He (Bhagat Singh) must be thinking, did we sacrifice for this independence?
Mann added that what kind of democracy or freedom it is where one party doesn’t let the opposition campaign, doesn’t let the opposition contest elections, arrests the opposition leader and sends them to jail. If the opposition is winning then cancel their votes like in Chandigarh and appoint a mayor of your choice.
This must be agonizing the souls of our martyrs. But we will fight for the freedom of the dreams of our martyrs, we will keep fighting against this dictatorship. The AAP leader further said that they can arrest Arvind Kejriwal but how will they stop his thinking? After the arrest of Arvind Kejriwal, the whole country is so enraged and is seeing how the BJP is trying to convert our democracy into a dictatorship.
They don’t want any opposition to form a government or run a state smoothly. If they lose Delhi, their LG is ruling. They are harassing non-BJP state governments through the governors. The constitution of Baba Saheb Dr B R Ambedkar is in danger today, our democracy is in danger today.
I’m urging the 140 crore people of our country to come together to fight this dictatorial party and save our country and our democracy. Bhagwant Mann said that this country is not anyone’s personal property. They (BJP) rejected Punjab’s tableau for 26th January, have they become bigger than Bhagat Singh, Rajguru and Sukhdev?
Earlier we fought the Britishers, now we are fighting these thieves. Today many newspapers around the world printed that democracy is in danger in India. Mann asserted that Arvind Kejriwal will come out of this as even a bigger leader and the whole country is with him.
Arvind Kejriwal is not a person but a thought, you cannot imprison a thought. Our every candidate is Kejriwal and every volunteer is Kejriwal. They won’t be able to stop us. We will run the Delhi government according to the law. No law says that if you put a Chief Minister in jail under political vendetta, he will have to resign.

आज देश के लोकतंत्र की हालत देखकर भगत सिंह की आत्मा को पीड़ा होती होगी: भगवंत मान
भगवंत मान ने भगत सिंह, सुखदेव और राजगुरु को उनके शहीदी दिवस पर श्रद्धांजलि अर्पित की

नई दिल्ली

आम आदमी पार्टी (आप) के वरिष्ठ नेता और पंजाब के मुख्यमंत्री भगवंत मान ने शहीद-ए-आजम भगत सिंह, राजगुरु और सुखदेव को उनके शहादत दिवस पर श्रद्धांजलि अर्पित की और कहा कि आज देश के लोकतंत्र की हालत देखकर भगत सिंह की आत्मा को बहुत दुख होता होगा। दिल्ली के शहीद पार्क में एक प्रेस को संबोधित करते हुए मान ने कहा कि 23 साल की छोटी उम्र में भगत सिंह ने अपना बलिदान दिया ताकि हमारा देश आज़ाद हो सके और हमें वोट देने और अपने नेता को चुनने का अधिकार मिल सके।
लेकिन आज भगत सिंह, राजगुरु और सुखदेव की आत्मा को पीड़ा हो रही होगी कि इस देश में लोकतंत्र नहीं है. वह (भगत सिंह) सोच रहे होंगे कि क्या हमने इस आजादी के लिए बलिदान दिया था! मान ने कहा कि यह कैसा लोकतंत्र या आजादी है जहां एक पार्टी विपक्ष को प्रचार नहीं करने देती और विपक्ष को चुनाव नहीं लड़ने देती। विपक्षी नेता को गिरफ्तार कर जेल भेज देती है।
यदि विपक्ष जीत रहा है तो चंडीगढ़ की तरह उनके वोट रद्द कर अपनी पसंद का मेयर नियुक्त कर देती है। इससे हमारे शहीदों की आत्मा अवश्य पीड़ा महसूस कर रही होगी। लेकिन हम अपने शहीदों के सपनों की आजादी के लिए लड़ेंगे। आप नेता ने आगे कहा कि वे अरविंद केजरीवाल को गिरफ्तार तो कर सकते हैं लेकिन उनकी सोच को कैसे रोकेंगे?
अरविंद केजरीवाल की गिरफ्तारी के बाद पूरा देश इतना गुस्से में है और देख रहा है कि बीजेपी कैसे हमारे लोकतंत्र को तानाशाही में बदलने की कोशिश कर रही है। वे नहीं चाहते कि सरकार बनाने या राज्य को सुचारु रूप से चलाने के लिए कोई विपक्ष हो। वे दिल्ली हार गए तो उनके एलजी शासन कर रहे हैं। वे राज्यपालों के माध्यम से गैर-भाजपा राज्य सरकारों को परेशान कर रहे हैं।
बाबा साहब डॉ. बी आर अम्बेडकर का संविधान आज खतरे में है। हमारा लोकतंत्र खतरे में है। मैं अपने देश के 140 करोड़ लोगों से आग्रह करता हूं कि इस तानाशाही पार्टी से लड़ने के लिए एक साथ आएं और देश व लोकतंत्र को बचाएं। मान ने कहा कि यह देश किसी की निजी संपत्ति नहीं है।
उन्होंने कहा कि बीजेपी ने 26 जनवरी के लिए पंजाब की झांकी को खारिज कर दिया। क्या वे भगत सिंह, राजगुरु और सुखदेव से भी बड़े हो गए हैं? पहले हम अंग्रेजों से लड़े, अब इन चोरों से लड़ रहे हैं। आज दुनिया भर के कई अखबारों ने छापा कि भारत में लोकतंत्र खतरे में है।
मान ने जोर देकर कहा कि अरविंद केजरीवाल इससे भी बड़े नेता बनकर उभरेंगे और पूरा देश उनके साथ है। अरविंद केजरीवाल एक व्यक्ति नहीं बल्कि एक विचार है। आप किसी विचार को कैद नहीं कर सकते। हमारा हर उम्मीदवार और कार्यकर्ता केजरीवाल है। वे हमें रोक नहीं पाएंगे। हम दिल्ली सरकार को कानून के मुताबिक चलाएंगे। कोई भी कानून यह नहीं कहता कि अगर आप किसी मुख्यमंत्री को राजनीतिक प्रतिशोध के तहत जेल में डालेंगे तो उसे इस्तीफा देना होगा।

ਅੱਜ ਸਾਡੇ ਦੇਸ਼ ਵਿਚ ਲੋਕਤੰਤਰ ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ: ਭਗਵੰਤ ਮਾਨ
ਭਗਵੰਤ ਮਾਨ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ

ਨਵੀਂ ਦਿੱਲੀ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿਚ ਲੋਕਤੰਤਰ ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ। ਦਿੱਲੀ ਦੇ ਸ਼ਹੀਦ ਪਾਰਕ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਬਲਿਦਾਨ ਦਿੱਤਾ ਤਾਂ ਜੋ ਸਾਡਾ ਦੇਸ਼ ਆਜ਼ਾਦ ਹੋ ਸਕੇ ਅਤੇ ਸਾਨੂੰ ਵੋਟ ਪਾਉਣ ਅਤੇ ਆਪਣੇ ਆਗੂ ਚੁਣਨ ਦਾ ਅਧਿਕਾਰ ਮਿਲ ਸਕੇ।
ਪਰ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਰੂਹਾਂ ਨੂੰ ਜ਼ਰੂਰ ਦੁੱਖ ਹੋਵੇਗਾ ਕਿ ਇਸ ਦੇਸ਼ ਵਿੱਚ ਲੋਕਤੰਤਰ ਨਹੀਂ ਹੈ। ਉਹ (ਭਗਤ ਸਿੰਘ) ਜ਼ਰੂਰ ਸੋਚ ਰਿਹਾ ਹੋਵੇਗਾ, ਕੀ ਅਸੀਂ ਇਸ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ? ਮਾਨ ਨੇ ਅੱਗੇ ਕਿਹਾ ਕਿ ਇਹ ਕਿਹੋ ਜਿਹਾ ਲੋਕਤੰਤਰ ਜਾਂ ਅਜ਼ਾਦੀ ਹੈ ਜਿੱਥੇ ਇਕ ਪਾਰਟੀ ਵਿਰੋਧੀ ਧਿਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੰਦੀ, ਵਿਰੋਧੀ ਧਿਰ ਨੂੰ ਚੋਣ ਲੜਨ ਨਹੀਂ ਦਿੰਦੀ, ਵਿਰੋਧੀ ਧਿਰ ਦੇ ਨੇਤਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੀ ਹੈ।
ਜੇਕਰ ਵਿਰੋਧੀ ਧਿਰ ਜਿੱਤ ਰਹੀ ਹੈ ਤਾਂ ਚੰਡੀਗੜ੍ਹ ਵਾਂਗ ਉਨ੍ਹਾਂ ਦੀਆਂ ਵੋਟਾਂ ਰੱਦ ਕਰਕੇ ਆਪਣੀ ਪਸੰਦ ਦਾ ਮੇਅਰ ਨਿਯੁਕਤ ਕਰੋ। ਇਹ ਵੇਖ ਸਾਡੇ ਸ਼ਹੀਦਾਂ ਦੀਆਂ ਰੂਹਾਂ ਤੜਪ ਰਹੀ ਹੋਣਗੀਆਂ। ਪਰ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲਈ ਲੜਾਂਗੇ, ਇਸ ਤਾਨਾਸ਼ਾਹੀ ਵਿਰੁੱਧ ਲੜਦੇ ਰਹਾਂਗੇ।
‘ਆਪ’ ਨੇਤਾ ਨੇ ਅੱਗੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹਨ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ? ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੂਰਾ ਦੇਸ਼ ਇੰਨਾ ਗੁੱਸੇ ‘ਚ ਹੈ ਅਤੇ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ‘ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਵਿਰੋਧੀ ਧਿਰ ਸਰਕਾਰ ਬਣਾਉਣ ਜਾਂ ਰਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ।
ਜੇਕਰ ਉਹ ਦਿੱਲੀ ਹਾਰ ਜਾਂਦੇ ਹਨ ਤਾਂ ਉਨ੍ਹਾਂ ਦਾ ਐਲਜੀ ਰਾਜ ਕਰਦਾ ਹੈ। ਉਹ ਰਾਜਪਾਲਾਂ ਰਾਹੀਂ ਗੈਰ-ਭਾਜਪਾ ਸੂਬਾ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦਾ ਸੰਵਿਧਾਨ ਅੱਜ ਖਤਰੇ ਵਿੱਚ ਹੈ, ਅੱਜ ਸਾਡਾ ਲੋਕਤੰਤਰ ਖਤਰੇ ਵਿੱਚ ਹੈ। ਮੈਂ ਸਾਡੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਇਸ ਤਾਨਾਸ਼ਾਹੀ ਪਾਰਟੀ ਨਾਲ ਲੜਨ ਅਤੇ ਆਪਣੇ ਦੇਸ਼ ਅਤੇ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਣ ਦੀ ਅਪੀਲ ਕਰ ਰਿਹਾ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਨ੍ਹਾਂ (ਭਾਜਪਾ) ਨੇ 26 ਜਨਵਰੀ ਦੀ ਪੰਜਾਬ ਦੀ ਝਾਂਕੀ ਨੂੰ ਰੱਦ ਕਰ ਦਿੱਤਾ, ਕੀ ਉਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੋਂ ਵੱਡੇ ਹੋ ਗਏ ਹਨ? ਪਹਿਲਾਂ ਅਸੀਂ ਅੰਗਰੇਜ਼ਾਂ ਨਾਲ ਲੜਦੇ ਸੀ, ਹੁਣ ਇਨ੍ਹਾਂ ਚੋਰਾਂ ਨਾਲ ਲੜ ਰਹੇ ਹਾਂ। ਅੱਜ ਦੁਨੀਆ ਭਰ ਦੇ ਕਈ ਅਖਬਾਰਾਂ ਨੇ ਛਾਪਿਆ ਕਿ ਭਾਰਤ ਵਿੱਚ ਲੋਕਤੰਤਰ ਖਤਰੇ ਵਿੱਚ ਹੈ।
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਤੋਂ ਵੀ ਵੱਡੇ ਨੇਤਾ ਬਣ ਕੇ ਨਿਕਲਣਗੇ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੋਚ ਹੈ, ਤੁਸੀਂ ਇੱਕ ਸੋਚ ਨੂੰ ਕੈਦ ਨਹੀਂ ਕਰ ਸਕਦੇ। ਸਾਡਾ ਹਰ ਉਮੀਦਵਾਰ ਕੇਜਰੀਵਾਲ ਹੈ ਅਤੇ ਹਰ ਵਲੰਟੀਅਰ ਕੇਜਰੀਵਾਲ ਹੈ। ਉਹ ਸਾਨੂੰ ਰੋਕ ਨਹੀਂ ਸਕਣਗੇ। ਅਸੀਂ ਦਿੱਲੀ ਸਰਕਾਰ ਨੂੰ ਕਾਨੂੰਨ ਮੁਤਾਬਕ ਚਲਾਵਾਂਗੇ। ਕੋਈ ਕਾਨੂੰਨ ਇਹ ਨਹੀਂ ਕਹਿੰਦਾ ਕਿ ਜੇਕਰ ਤੁਸੀਂ ਕਿਸੇ ਮੁੱਖ ਮੰਤਰੀ ਨੂੰ ਸਿਆਸੀ ਬਦਲਾਖੋਰੀ ਤਹਿਤ ਜੇਲ੍ਹ ਵਿੱਚ ਡੱਕਦੇ ਹੋ ਤਾਂ ਉਸ ਨੂੰ ਅਸਤੀਫ਼ਾ ਦੇਣਾ ਪਵੇਗਾ

 

 

Comments are closed.