Moga Police arrests 6 associates of Davinder Bambia Gang along with illegal Weapons and cars

Moga : Today, Sh. Vivek Sheel Soni, IPS, SSP Moga, informed the press through a press release that, as per the directions given by the DGP Punjab, a special campaign against anti-social elements is going on. Under the supervision of Sh. Bal Krishan Singla, PPS, SP (I) Moga, Sh. Harinder Singh, PPS DSP(D), CIA Moga achieved success by nabbing 06 accused with 03 pistols .30 bore along with 03 live cartridges, 01 Desi Katta .315 bore along with 02 live cartridges and two cars Fortuner and Verna.
While giving the details, he said that on dated 09.04.2024, ASI Sukhwinder Singh along with a police party, was present at Bughipura Chowk Moga, conducting a search for anti-social elements. An informant had provided information that (1) Lovepreet Singh @ Labhi S/o Avtar Singh S/o Joginder Singh R/o Lahoria wala Mohalla Moga (currently in Jail) and (2) Sunil Kumar @ Baba S/o Manjit Singh R/o H.No. 319, Gali No. 06, Regar Basti Moga are associates of Davinder Bambiha Group. The persons namely Karan S/o Kaamraj R/o Street no. 04, Indra Colony Moga, Vicky @ Gandhi S/o Rajinder Kumar R/o Street no. 09, New Town Moga, Hempreet @ Cheema S/o Jaswinder Singh R/o Street no. 06, Harijan Colony Moga and Sahil Sharma @ Shallu S/o Surinder Sharma R/o New Parwana Nagar Moga are member of their gang.
They all have illegal arms/ammunition, are standing near Bus Stop village Mehna with vehicles Fortuner and Verna, for the purpose of committing a crime. Case FIR No. 33 dated 09.04.2024 U/s 25(6)(7)-54-59 Arms Act PS Mehna has been registered against the above said accused.
Following the provided information, the police party conducted a raid on said place and successfully apprehended the above said accused Karan, Vicky @ Gandhi, Hempreet @ Cheema and Sahil Sharma @ Shallu along with car Fortuner and Verna and recovered 03 pistols .30 bore along with 03 live cartridge, 01 Desi Katta .315 bore along with 02 live cartridge from their possession.
Accused Lovepreet Singh @ Labhi has been arrested after obtaining his production warrant from Sub Jail Moga and accused Sunil Kumar @ Baba has also been arrested in this case. The arrested accused will be produced in the Hon’ble court, and police remand will be obtained. It is expected that there will be more important revelations. The investigation of the case is going on.

ਮੋਗਾ ਪੁਲਿਸ ਵੱਲੋ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਵਿਅਕਤੀਆਂ ਨੂੰ ਨਜਾਇਜ ਅਸਲਿਆ ਅਤੇ ਕਾਰਾਂ ਸਮੇਤ ਕੀਤਾ ਕਾਬੂ

ਮੋਗਾ

ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸ੍ਰੀ ਵਿਵੇਕ ਸ਼ੀਲ ਸੋਨੀ ਐਸ.ਐਸ.ਪੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ ਅਤੇ ਸ੍ਰੀ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਮੋਗਾ ਦੀ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਵੱਲੋ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਵਿਅਕਤੀਆ ਨੂੰ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਅਤੇ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕੀਤਾ।
ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਸੁਖਵਿੰਦਰ ਸਿੰਘ ਨੰਬਰ ਏ.ਐਸ.ਆਈ. ਮੋਗਾ ਪਾਸ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ (ਜੇਲ੍ਹ ਵਿੱਚ ਬੰਦ ਹੈ) ਅਤੇ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ ਨੰਬਰ 06 ਰੇਗਰ ਬਸਤੀ ਮੋਗਾ ਜੋ ਕਿ ਦਵਿੰਦਰ ਬੰਬੀਹਾ ਗੁਰੱਪ ਨਾਲ ਸਬੰਧ ਰੱਖਦੇ ਹਨ। ਸੁਨੀਲ ਕੁਮਾਰ ਉਰਫ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਗੈਂਗ ਵਿੱਚ ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ, ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ ,ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ ,ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਸ਼ਾਮਿਲ ਹਨ, ਜੋ ਇਹਨਾ ਸਾਰਿਆ ਕੋਲ ਨਜਾਇਜ ਅਸਲਾ/ਕਾਰਤੂਸ ਹਨ ਤੇ ਇਹ ਸਾਰੇ ਜਾਣੇ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਕਹਿਣ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਜਾਇਜ ਅਸਲਾ/ਕਾਰਤੂਸ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਅਤੇ ਵਰਨਾ ਕਾਰ ਪਰ ਸਵਾਰ ਹੋ ਕੇ ਪਿੰਡ ਮੈਹਿਣਾ ਦੇ ਬੱਸ ਅੱਡੇ ਨੇੜੇ ਖੜੇ ਹਨ।
ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਉਕਤਾਨ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ ਦਰਜ ਕਰਕੇ ਮੁੱਖਬਰ ਵੱਲੋ ਦੱਸੀ ਜਗ੍ਹਾ ਉੱਪਰ ਰੇਡ ਕਰਕੇ 1) ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ 2) ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ 3) ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ 4) ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਉਕਤਾਨ ਨੂੰ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕਰਕੇ ਇਹਨਾਂ ਪਾਸੋ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ।
9 ਅਪ੍ਰੈਲ ਨੂੰ ਮੁਕੱਦਮਾ ਦੇ 5) ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ ਨੂੰ ਸਬ ਜੇਲ੍ਹ ਮੋਗਾ ਵਿੱਚੋ ਪ੍ਰੋਡਕਸ਼ਨ ਵਾਰੰਟ ਪਰ ਲਿਆ ਗ੍ਰਿਫਤਾਰ ਕੀਤਾ ਗਿਆ ਤੇ 6) ਦੋਸ਼ੀ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ ਨੰਬਰ 06 ਰੇਗਰ ਬਸਤੀ ਮੋਗਾ ਨੂੰ ਵੀ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

 

Crime NewsCrime News punjabMogaMoga PolicePolicePunjab Police