Big blow to Akali Dal and BJP, ‘AAP’ strengthened in Moga

Akali Dal's Moga district president (urban) Prem Chand, along with his cadre, joined the AAP

Chandigarh : The Aam Aadmi Party (AAP) gave a big jolt to Shiromani Akali Dal and the Bharatiya Janata Party on Tuesday, when many leaders left their former parties to join the AAP ahead of Lok Sabha elections. Akali Dal’s urban president from Moga, Prem Chand, along with his cadre, joined the Aam Aadmi Party.
He is 6 time municipal Councillor and district president (urban) of Akali Dal in Moga. Along with him Sanjeev Kumar Narula (Gen. Sec. Punjab Akali Dal), Jalor Singh Gill (Sen. Vice President District Moga Akali Dal), Rajveer Singh Arora (Vice President District Moga Akali Dal), Manohar Lal (Vice President Moga Akali Dal) and Kamaldeep Behal (Akali Dal) also joined the Aam Aadmi Party.
BJP’s Halka Incharge Baghapurana and State Executive Member of BJP Punjab Gurminderjit Singh Bablu also joined the Aam Aadmi Party before Lok Sabha elections in the state. AAP Punjab president Bhagwant Singh Mann welcomed all the leaders to the Aam Aadmi Party and said that their arrival will strengthen the party in Faridkot Lok Sabha constituency. Moga MLA Dr. Amandeep Kaur Arora and Dharamkot MLA Davinderjit Singh Laddi Dhos were also present on this occasion.

ਅਕਾਲੀ ਦਲ ਤੇ ਭਾਜਪਾ ਨੂੰ ਵੱਡਾ ਝਟਕਾ, ਮੋਗਾ ਵਿੱਚ ‘ਆਪ’ ਹੋਈ ਮਜ਼ਬੂਤ
ਅਕਾਲੀ ਦਲ ਦੇ ਮੋਗਾ ਤੋਂ ਜਿਲ੍ਹਾ ਪ੍ਰਧਾਨ (ਸ਼ਹਿਰੀ) ਪ੍ਰੇਮ ਚੰਦ ਆਪਣੇ ਕੇਡਰ ਸਮੇਤ ਆਪ ਵਿੱਚ ਸ਼ਾਮਲ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਕਈ ਨੇਤਾ ‘ਆਪ’ ਵਿੱਚ ਸ਼ਾਮਲ ਹੋ ਗਏ। ਮੋਗਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਆਪਣੇ ਕੇਡਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਉਹ ਮੋਗਾ ਵਿੱਚ 6 ਵਾਰ ਨਗਰ ਕੌਂਸਲਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਸੰਜੀਵ ਕੁਮਾਰ ਨਰੂਲਾ (ਜਨਰਲ ਸੈਕਤਰ ਪੰਜਾਬ, ਅਕਾਲੀ ਦਲ), ਜਲੌਰ ਸਿੰਘ ਗਿੱਲ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਰਾਜਵੀਰ ਸਿੰਘ ਅਰੋੜਾ (ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਮਨੋਹਰ ਲਾਲ (ਮੀਤ ਪ੍ਰਧਾਨ ਮੋਗਾ ਅਕਾਲੀ ਦਲ) ਅਤੇ ਕਮਲਦੀਪ ਬਹਿਲ (ਅਕਾਲੀ ਦਲ) ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਸੂਬੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਹਲਕਾ ਇੰਚਾਰਜ ਬਾਘਾਪੁਰਾਣਾ ਅਤੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਸਮੂਹ ਆਗੂਆਂ ਦਾ ਆਮ ਆਦਮੀ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਲੋਕ ਸਭਾ ਹਲਕਾ ਫ਼ਰੀਦਕੋਟ ‘ਚ ਪਾਰਟੀ ਹੋਰ ਮਜ਼ਬੂਤ ​​ਹੋਵੇਗੀ। ਇਸ ਮੌਕੇ ਮੋਗਾ ਤੋਂ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੀ ਹਾਜ਼ਰ ਸਨ।

अकाली दल और बीजेपी को बड़ा झटका, मोगा में ‘आप’ हुई मजबूत
अकाली दल के मोगा जिला अध्यक्ष(शहरी) प्रेम चंद अपने कैडर के साथ आप में हुए शामिल

चंडीगढ़

आम आदमी पार्टी(आप) ने मंगलवार को शिरोमणि अकाली दल और भारतीय जनता पार्टी को बड़ा झटका दिया, जब कई नेता लोकसभा चुनाव से पहले अपनी पुरानी पार्टियों को छोड़कर आप में शामिल हो गए। मोगा से अकाली दल के शहरी अध्यक्ष प्रेम चंद अपने कैडर के साथ आम आदमी पार्टी में शामिल हो गए। वह मोगा में 6 बार नगर निगम पार्षद और अकाली दल के जिला अध्यक्ष (शहरी) थे।
उनके साथ संजीव कुमार नरूला (जनरल सेक्रेटरी पंजाब अकाली दल), जलोर सिंह गिल (उपाध्यक्ष जिला मोगा अकाली दल), राजवीर सिंह अरोड़ा (उपाध्यक्ष जिला मोगा अकाली दल), मनोहर लाल (उपाध्यक्ष मोगा अकाली दल) ) और कमलदीप बहल (अकाली दल) भी आम आदमी पार्टी में शामिल हुए। भाजपा के हलका प्रभारी बाघापुराना और भाजपा पंजाब के प्रदेश कार्यकारिणी सदस्य गुरमिंदरजीत सिंह बब्लू भी राज्य में लोकसभा चुनाव से पहले आम आदमी पार्टी में शामिल हो गए।
आप पंजाब अध्यक्ष भगवंत सिंह मान ने सभी नेताओं का आम आदमी पार्टी में स्वागत किया और कहा कि उनके आने से फरीदकोट लोकसभा क्षेत्र में पार्टी मजबूत होगी। मोगा विधायक डाॅ. अमनदीप कौर अरोड़ा और धर्मकोट के विधायक दविंदरजीत सिंह लाडी ढोंस भी इस मौके पर मौजूद थे।

 

 

Aam Aadmi PartyAam Aadmi Party PunjabAAPAAP PunjabAmandeep Kaur AroraBhagwant MannBhagwant Singh MannChief Minister of PunjabDavinderjit Singh Laddi DhosGovernment of PunjabPunjabPunjab Government