Every year, more than 12 lakh people are tested from the Trust’s laboratories : Dr. S.P. Singh Oberoi

Inauguration of Lab and Diagnostic Center in Border Areas by Sarbat Da Bhala Trust

Amritsar : The 400th birth anniversary of Shri Guru Teg Bahadur Ji was celebrated by Sarbat Da Bhala Charitable Trust’s Chairman Dr. S.P. Singh Oberoi, who spends crores of rupees on major business and service activities in Dubai. The inauguration of ‘Clinical Lab and Diagnostic Center’ dedicated to Aagman Purab was done today at ‘Guru Nanak Education and Service Center’ in the border village of Chicha in Amritsar.
Trustee Dr. Satnam Singh Nijjar also participated as a special guest in the program. After the inauguration of this laboratory operated by ‘Langar Chale Guru Shabad Sanstha’ in the border areas of Amritsar district, Dr. S.P. Singh Oberoi spoke to the media.
He provided information about the services being provided in Punjab and other states by Sarbat Da Bhala Trust, and said that this highly cost-effective laboratory established by the Trust will provide great convenience to the villages in the border areas of Amritsar district.
Dr. Oberoi said that so far, more than 95 laboratories have been opened by the Trust in Punjab and Haryana, among other states, where nearly 12 lakh people are being tested every year at nominal rates. He also praised the Guru Nanak Education and Service Center operated by ‘Langar Chale Guru Shabad Sanstha’ and said that this institution will prove to be a ray of light for the children of this border area.
Dr. Oberoi announced the opening of a computer training center and a sewing center in this center soon. On this occasion, the Trust’s Chairman Sarabjit Singh Hoshiarpur praised Dr. Oberoi and the projects being run by Sarbat Da Bhala Trust for the needy, and said that this center will work for the people of rural and border areas.
Media advisor of the Trust Ravinder Robin, Punjab President Sukhjinder Singh Heer, advisor Sukhdeep Sidhu, District President Sheeshpal Singh Ladi, General Secretary Manpreet Sandhu, Navjeet Ghai, Jagdev Singh Cheena, Sukhchain Singh Heer, Sukhdeep Singh Chicha, Dr. Gurbaljit Singh, Mohanjit Singh Patwari, Dr. Jaswinderjit Singh, Advocate Ranjit Singh, Sarpanch Sukhdev Singh, Charanjeet Singh Bhakna, Lakhwinder Singh, Professor Bhupinder Singh Bhakna, Jasbir Singh Bhakna, Baljinder Singh Bal, Master Avatar Singh Sohal, Sukhdeep Singh Chicha, and the organization’s promoter were also present.

ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਹੱਦੀ ਖੇਤਰ ‘ਚ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ

ਅੰਮ੍ਰਿਤਸਰ

ਆਪਣੀ ਜੇਬ੍ਹ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਅੱਜ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੀਚਾ ਦੇ ‘ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ’ ਵਿਖੇ ਕੀਤਾ ਗਿਆ। ਸਮਾਗਮ ‘ਚ ਟਰੱਸਟੀ ਡਾ.ਸਤਨਾਮ ਸਿੰਘ ਨਿੱਜਰ ਨੇ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਭਕਨਾ-ਚੀਚਾ ਰੋਡ ‘ਤੇ ‘ਲੰਗਰੁ ਚਲੈ ਗੁਰ ਸਬਦਿ ਸੰਸਥਾ’ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ ਵਿਖੇ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ‘ਚ 95 ਤੋਂ ਵੱਧ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਸਾਲ ਲਗਭਗ 12 ਲੱਖ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ। ਉਨ੍ਹਾਂ ਲੰਗਰੁ ਚਲੈ ਗੁਰ ਸਬਦਿ ਸੰਸਥਾ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਸਿੱਖਿਆ ਤੇ ਸੇਵਾ ਕੇਂਦਰ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਇਸ ਸਰਹੱਦੀ ਖੇਤਰ ਦੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗੀ।
ਡਾ: ਓਬਰਾਏ ਨੇ ਇਸ ਕੇਂਦਰ ਵਿੱਚ ਜਲਦੀ ਹੀ ਕੰਪਿਊਟਰ ਸਿਖਲਾਈ ਕੇਂਦਰ ਤੇ ਸਿਲਾਈ ਕੇਂਦਰ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸਰਬਜੀਤ ਸਿੰਘ ਹੁਸ਼ਿਆਰਨਗਰ ਨੇ ਡਾ: ਓਬਰਾਏ ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹ ਕੇਂਦਰ ਪੇਂਡੂ ਤੇ ਸਰਹੱਦੀ ਖੇਤਰ ਦੇ ਲੋਕਾਂ ਲਈ ਕਾਰਜਸ਼ੀਲ ਰਹੇਗੀ।
ਇਸ ਮੌਕੇ ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਰੌਬਿਨ, ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ,ਨਵਜੀਤ ਘਈ, ਜਗਦੇਵ ਸਿੰਘ ਛੀਨਾ,ਸੁਖਚੈਨ ਸਿੰਘ ਹੇਰ,ਸੁਖਦੀਪ ਸਿੰਘ ਚੀਚਾ, ਡਾ. ਗੁਰਬਲਜੀਤ ਸਿੰਘ, ਮੋਹਨਜੀਤ ਸਿੰਘ ਪਟਵਾਰੀ, ਡਾ. ਜਸਮਿੰਦਰਜੀਤ ਸਿੰਘ, ਐਡਵੋਕੇਟ ਰਣਜੀਤ ਸਿੰਘ, ਸਤਨਾਮ ਸਿੰਘ ਚੀਚਾ, ਸਰਪੰਚ ਸੁਖਦੇਵ ਸਿੰਘ, ਚਰਨਜੀਤ ਸਿੰਘ ਭਕਨਾ, ਲਖਵਿੰਦਰ ਸਿੰਘ,ਪ੍ਰੋ: ਭੁਪਿੰਦਰ ਸਿੰਘ ਭਕਨਾ, ਜਸਬੀਰ ਸਿੰਘ ਭਕਨਾ, ਬਲਜਿੰਦਰ ਸਿੰਘ ਬੱਲ,ਮਾਸਟਰ ਅਵਤਾਰ ਸਿੰਘ ਸੋਹਲ, ਸੁਖਦੀਪ ਸਿੰਘ ਚੀਚਾ ਤੇ ਸੰਸਥਾ ਦੇ ਪ੍ਰਚਾਰਕ ਵੀ ਮੌਜੂਦ ਸਨ।

ट्रस्ट की लेबोरेट्रीयों से हर वर्ष 12 लाख से ज्यादा लोगों की हो रही जांच : डॉ. एस.पी. सिंह ओबेरॉय
सरबत का भला ट्रस्ट द्वारा सीमावर्ती क्षेत्र में लैब एवं डायग्नोस्टिक सेंटर का उद्घाटन

अमृतसर

श्री गुरु तेग बहादुर जी की 400वीं जयंती दुबई के प्रमुख कारोबारी और सेवा कार्यों पर करोड़ों रुपये खर्च करने वाले सरबत का भला चैरिटेबल ट्रस्ट के प्रमुख डॉ. एस.पी. सिंह ओबेरॉय द्वारा मनाई गई। आगमन पूरब को समर्पित क्लिनिकल लैब एंड डायग्नोस्टिक सेंटर’ का उद्घाटन आज अमृतसर के सीमावर्ती गांव चिचा में ‘गुरु नानक शिक्षा ते सेवा केंद्र’ में किया गया।
कार्यक्रम में ट्रस्टी डॉ. सतनाम सिंह निज्जर भी विशेष अतिथि के रूप में शामिल हुए। अमृतसर जिले के सीमावर्ती क्षेत्र भकना-चीचा रोड पर ‘लंगर चले गुरु शब्द संस्था’ द्वारा संचालित गुरु नानक शिक्षा ते सेवा केंद्र में खोली गई इस लेबोरेटरी के उद्घाटन के बाद डॉ. एसपी सिंह ओबेरॉय ने मीडिया से बात की सरबत का भला ट्रस्ट द्वारा पंजाब सहित अन्य राज्यों में दी जा रही सेवाओं के बारे में जानकारी दी और कहा कि ट्रस्ट द्वारा स्थापित की गई इस बेहद कम लागत वाली लेबोरेटरी से अमृतसर जिले के सीमावर्ती गांवों को बड़ी सुविधा मिलेगी।
डॉ एसपी सिंह ओबराय ने कहा कि ट्रस्ट की ओर से अब तक पंजाब और हरियाणा समेत अन्य राज्यों में 95 से अधिक लेबोरेट्रीज खोली जा चुकी हैं, जिनमें हर वर्ष करीब 12 लाख लोग लागत दरों पर ही जांच करवा रहे हैं। उन्होंने लंगर चले गुरु शब्द संस्था द्वारा संचालित गुरु नानक शिक्षा ते सेवा केंद्र की भी सराहना की और कहा कि यह संस्था इस सीमावर्ती क्षेत्र के बच्चों के लिए रोशनी की किरण साबित होगी।
डॉ. ओबराय ने इस केन्द्र में शीघ्र ही एक कम्प्यूटर प्रशिक्षण केन्द्र तथा एक सिलाई केन्द्र खोलने की भी घोषणा की। इस मौके पर संस्था के चेयरमैन सरबजीत सिंह होशियार नगर ने डॉ. ओबराय और सरबत का भला ट्रस्ट द्वारा जरूरतमंदों के लिए चलाई जा रही योजनाओं की सराहना की और कहा कि यह केंद्र ग्रामीण और सीमावर्ती क्षेत्रों के लोगों के लिए काम करता रहेगा।
इस अवसर पर ट्रस्ट के मीडिया सलाहकार रविंदर रोबिन, पंजाब अध्यक्ष सुखजिंदर सिंह हेर, सलाहकार सुखदीप सिद्धू, जिला अध्यक्ष शीशपाल सिंह लाडी, महासचिव मनप्रीत संधू, नवजीत घई, जगदेव सिंह छीना, सुखचैन सिंह हेर, सुखदीप सिंह चीचा, डा. गुरबलजीत सिंह, मोहनजीत सिंह पटवारी, डा. जसमिंदरजीत सिंह, एडवोकेट रणजीत सिंह, सतनाम सिंह चिचा, सरपंच सुखदेव सिंह, चरणजीत सिंह भकना, लखविंदर सिंह, प्रोफेसर भूपिंदर सिंह भकना, जसबीर सिंह भकना, बलजिंदर सिंह बल, मास्टर अवतार सिंह सोहल, सुखदीप सिंह चिचा और संस्था के प्रचारक थे भी मौजूद थे

 

 

Dr. S P Singh OberoiS.P.Singh OberoiSarbat Da BhalaSarbat Da Bhala TrustSarbat Da Bhala Trust AmritsarSarbat Da BhalaTrust Patiala