I will camp in Ludhiana to ensure Raja Warring’s victory: Partap Singh Bajwa

Ludhiana : The Leader of the Opposition (LoP) Partap Singh Bajwa on Tuesday said that he will take a house on rent in Ludhiana to campaign for Punjab Congress President and Congress Candidate from Ludhiana Lok Sabha Constituency, Amarinder Singh Raja.
Addressing the media persons, Bajwa along with Raja Warring said that the Punjab Congress as well as the people of Ludhiana will teach the BJP Candidate from Ludhiana, Ravneet Singh Bittu, a lesson. “I am going to camp in Ludhiana to take on this traitor (Bittu).
He had challenged me to contest from Ludhiana. Now, I will be in Ludhiana to ensure the victory of Raja Warring”, Bajwa added. Speaking on the occasion Raja Warring said that the fight in Ludhiana will be between loyalty and treason. This fight will be against the traitor.
Senior Congress Leader, Bajwa also denied the possibility of a post-election alliance with the Aam Aadmi Party in Punjab. The AAP will be nowhere in the scene after the Lok Sabha Elections. “Punjab Chief Minister Bhagwant did exactly the opposite of what he promised to the people of Punjab. He is neither an honest nor sincere to lead Punjab”, Bajwa added.
The opposition leader said that Mann claims that the Sangrur is the capital of the AAP. The voters of Sangrur don’t take time to show the mirror to those, who dupe them. Therefore this time as well they will show the mirror to AAP and support the Sukhpal Singh Khaira, Congress candidate from the home district of Punjab CM.

अमरिंदर सिंह राजा वडिंग की जीत सुनिश्चित करने के लिए लुधियाना में डेरा डालूंगा : बाजवा 

लुधियाना

विपक्ष के नेता प्रताप सिंह बाजवा ने मंगलवार को कहा कि वह पंजाब कांग्रेस अध्यक्ष और लुधियाना लोकसभा क्षेत्र से कांग्रेस उम्मीदवार अमरिंदर सिंह राजा वडिंग के लिए प्रचार करने के लिए लुधियाना में किराए पर घर लेंगे। बाजवा और राजा वड़िंग ने मीडिया को संबोधित करते हुए कहा कि पंजाब कांग्रेस के साथ-साथ लुधियाना के लोग लुधियाना से भाजपा उम्मीदवार रवनीत सिंह बिट्टू को सबक सिखाएंगे।
उन्होंने कहा, ‘मैं इस देशद्रोही (बिट्टू) का मुकाबला करने के लिए लुधियाना में शिविर लगाने जा रहा हूं। उन्होंने मुझे लुधियाना से चुनाव लड़ने की चुनौती दी थी। अब मैं राजा वारिंग की जीत सुनिश्चित करने के लिए लुधियाना में रहूंगा।इस अवसर पर राजा वारिंग ने कहा कि लुधियाना की लड़ाई वफादारों और धोखेबाज़  के बीच होगी। यह लड़ाई देशद्रोही के खिलाफ होगी। कांग्रेस के वरिष्ठ नेता बाजवा ने पंजाब में आम आदमी पार्टी के साथ चुनाव बाद गठबंधन की संभावना से भी इनकार किया।
लोकसभा चुनाव के बाद आप कहीं नजर नहीं आएगी। उन्होंने कहा कि पंजाब के मुख्यमंत्री भगवंत मान ने पंजाब के लोगों से किए गए वादे के ठीक विपरीत काम किया है। बाजवा ने कहा कि पंजाब का नेतृत्व करने में वह न तो ईमानदार हैं और न ही गंभीर। नेता प्रतिपक्ष ने कहा कि मान का दावा है कि संगरूर आप की राजधानी है। संगरूर के मतदाता जालसाजों को आईना दिखाने में देर नहीं लगाते। इसलिए इस बार भी वह आप को आईना दिखाएंगे और पंजाब के मुख्यमंत्री के गृह जिले से कांग्रेस उम्मीदवार सुखपाल सिंह खैरा का समर्थन करेंगे।

ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ ‘ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ

ਲੁਧਿਆਣਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਵਿੱਚ ਕਿਰਾਏ ‘ਤੇ ਮਕਾਨ ਲੈਣਗੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਾਲ-ਨਾਲ ਲੁਧਿਆਣਾ ਦੇ ਲੋਕ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਸਬਕ ਸਿਖਾਉਣਗੇ।
ਉਨ੍ਹਾਂ ਕਿਹਾ ਕਿ ਮੈਂ ਇਸ ਗ਼ੱਦਾਰ (ਬਿੱਟੂ) ਦਾ ਮੁਕਾਬਲਾ ਕਰਨ ਲਈ ਲੁਧਿਆਣਾ ‘ਚ ਡੇਰਾ ਲਾਉਣ ਜਾ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਨੌਤੀ ਦਿੱਤੀ ਸੀ। ਹੁਣ ਮੈਂ ਰਾਜਾ ਵੜਿੰਗ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਵਿੱਚ ਰਹਾਂਗਾ। ਇਸ ਮੌਕੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਦੀ ਲੜਾਈ ਵਫ਼ਾਦਾਰਾਂ ਅਤੇ ਗ਼ੱਦਾਰਾਂ ਵਿਚਕਾਰ ਹੋਵੇਗੀ। ਇਹ ਲੜਾਈ ਗ਼ੱਦਾਰ ਵਿਰੁੱਧ ਹੋਵੇਗੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ। ਲੋਕ ਸਭਾ ਚੋਣਾਂ ਤੋਂ ਬਾਅਦ ‘ਆਪ’ ਕਿਤੇ ਵੀ ਨਜ਼ਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਬਿਲਕੁਲ ਉਲਟ ਕੀਤਾ। ਬਾਜਵਾ ਨੇ ਕਿਹਾ ਕਿ ਉਹ ਪੰਜਾਬ ਦੀ ਅਗਵਾਈ ਕਰਨ ਲਈ ਨਾ ਤਾਂ ਇਮਾਨਦਾਰ ਹਨ ਅਤੇ ਨਾ ਹੀ ਸੁਹਿਰਦ ਹਨ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮਾਨ ਦਾਅਵਾ ਕਰਦੇ ਹਨ ਕਿ ਸੰਗਰੂਰ ‘ਆਪ’ ਦੀ ਰਾਜਧਾਨੀ ਹੈ। ਸੰਗਰੂਰ ਦੇ ਵੋਟਰ  ਧੋਖਾ ਦੇਣ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਲਈ ਸਮਾਂ ਨਹੀਂ ਲੈਂਦੇ। ਇਸ ਲਈ ਇਸ ਵਾਰ ਵੀ ਉਹ ‘ਆਪ’ ਨੂੰ ਸ਼ੀਸ਼ਾ ਦਿਖਾਕੇ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕਰਨਗੇ।

 

 

CongressPartap Singh BajwaPunjab Congress