Kuljit Singh Sarhal assumes as Vice Chairman of Punjab Water Resources Management and Development Corporation

Punjab Minister Jaura Majra Applauds the working of Sarhal for strengthening the Party

Sahibzada Ajit Singh Nagar : Kuljit Singh Sarhal, an AAP leader from Banga Constituency (Shaheed Bhagat Singh Nagar), today, assumed the office as Vice Chairman, while Kuljinder Singh Dhindsa and Amardeep Singh Rajan as Directors of Punjab Water Resources Management and Development Corporation in the Presence of Water Resources and Information and Public Relations Minister Chetan Singh Jauramajra at Mohali.
Expressing gratitude to the Punjab Chief Minister S. Bhagwant Singh Mann and Aam Aadmi Party National Convener and Delhi CM Sh. Arvind Kejriwal, he said that the Party has always honoured the work of its ground level workers and he is feeling proud to be the part of AAP. He said that he will fulfill his responsibility diligently besides making every effort to live up to their expectations.
Congratulating the newly appointed Vice Chairman Sarhal, the Information and Public Relations Minister said that the Aam Aadmi Party has transformed the National politics by introducing dedication and honesty towards the service of people who voted the party to the power in the New Delhi and Punjab.
Due to this change, the sons and daughters of ordinary families have been acquiring the important positions in Party and Government’s rank and profile like Ministers, MLAs, Chairman and other high designations. For this meaningful change, the whole credit goes to the Chief Minister of Punjab, S. Bhagwant Singh Maan and Delhi Chief Minister Sh. Arvind Kejriwal, he further added.
The Cabinet Minister said that Kuljit Singh Sarhal is a very hardworking worker and is committed to the party and residents of Banga Constituency, where he performs political and social responsibilities with dedication. He said that the respect given by him to his old mother and the old age people of his area is a good example for others.
The Cabinet Minister said that he hopes that Sarhal would make a significant contribution in taking Punjab to greater heights in the field of water resources management.Later on, Revenue Minister Bram Shanker Jimpa also visited the Sarhal and congratulated him on taking new responsibility in the Government Organisation.
He said that the workers like Kuljit Singh Sarhal enjoy respect among the Party leadership and the people due to their hardworking. He said that the coveted post offered to him by the Chief Minister is a reward of his hardworking besides example for others to work diligently for the organisation.
On this occasion, Chairman of Punjab Water Resources Management and Development Corporation. Ranjit Singh Cheema, Chairman, Punjab Youth Development Board Parvinder Goldi, Chairperson of District Planning Committee Sahibzada Ajit Singh Nagar Prabhjot Kaur, Chairman of District Planning Committee Shaheed Bhagat Singh Nagar Satnam Singh Jalalpur, Jagrup Singh Sekhawan, State General Secretary (AAP), Malwinder Singh Kang, Chief Spokesperson (AAP), Lalit Mohan Pathak Nawanshahr and Chairman Harchand Singh Burst, Chairman Shaminder Singh Kinda, Chairperson Rajwinder Kaur Thiara, Chairman Rakesh Puri, Chairman Inderjit Singh Mann, Chairman Satnam Singh Jalwaha, Harji Mann Phagwara, mother of Sarhal Gurmail Kaur and wife Gurwinder Kaur including a large number of political personalities were present there.

ਕੁਲਜੀਤ ਸਿੰਘ ਸਰਹਾਲ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਦਾ ਅਹੁਦਾ ਸੰਭਾਲਿਆ
ਸ਼੍ਰੀ ਸਰਹਾਲ ਬਹੁਤ ਹੀ ਮਿਹਨਤੀ ਆਗੂ: ਜੌੜਾਮਜਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਆਮ ਆਦਮੀ ਪਾਰਟੀ ਸਦਕਾ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਤਬਦੀਲੀ ਆਈ ਹੈ ਤੇ ਅੱਜ ਆਮ ਘਰਾਂ ਦੇ ਧੀਆਂ-ਪੁੱਤ ਮੰਤਰੀ, ਵਿਧਾਇਕ, ਚੇਅਰਮੈਨ ਤੇ ਹੋਰ ਉੱਚ ਅਹੁਦਿਆਂ ‘ਤੇ ਪੁੱਜ ਰਹੇ ਹਨ। ਇਸ ਸਾਰਥਕ ਤਬਦੀਲੀ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਜਿੰਨਾ ਧੰਨਵਾਦ ਕੀਤਾ ਜਾਵੇ, ਥੋੜ੍ਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਸੀਨੀਅਰ ਪਾਰਟੀ ਆਗੂ ਸ਼੍ਰੀ ਕੁਲਜੀਤ ਸਿੰਘ ਸਰਹਾਲ ਵੱਲੋਂ ਇੱਥੇ ਫੇਜ਼-1 ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਅਤੇ ਦੋ ਨਵ-ਨਿਯੁਕਤ ਡਾਇਰੈਕਟਰਾਂ ਕੁਲਜਿੰਦਰ ਸਿੰਘ ਢੀਂਡਸਾ ਅਤੇ ਅਮਰਦੀਪ ਸਿੰਘ ਰਾਜਨ ਨੂੰ ਅਹੁਦਾ ਸੰਭਾਲਣ ਵੇਲੇ ਵਧਾਈ ਦਿੰਦਿਆਂ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੀ ਸਰਹਾਲ ਬਹੁਤ ਹੀ ਮਿਹਨਤੀ ਆਗੂ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਦਾ ਤਤਪਰ ਰਹਿੰਦੇ ਹਨ। ਜਿੱਥੇ ਉਹ ਸਮਾਜਕ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉੱਥੇ ਉਹਨਾਂ ਵਲੋਂ ਆਪਣੇ ਮਾਤਾ ਤੇ ਸਾਰੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਤੇ ਸਤਿਕਾਰ ਪ੍ਰਗਟਾਉਣ ਦਾ ਤਰੀਕਾ ਵੀ ਇਕ ਮਿਸਾਲ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਸ਼੍ਰੀ ਸਰਹਾਲ ਪੰਜਾਬ ਨੂੰ ਜਲ ਸਰੋਤ ਪ੍ਰਬੰਧਨ ਖੇਤਰ ਵਿੱਚ ਬੁਲੰਦੀਆਂ ‘ਤੇ ਲੈ ਕੇ ਜਾਣ ਵਿੱਚ ਅਹਿਮ ਯੋਗਦਾਨ ਪਾਉਣਗੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਵੀ ਸ਼੍ਰੀ ਸਰਹਾਲ ਨੂੰ ਵਧਾਈ ਦਿੱਤੀ।ਇਸ ਅਹੁਦੇ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਸ਼੍ਰੀ ਸਰਹਾਲ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਜਿਸ ਆਸ ਨਾਲ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਹਨਾਂ ਆਸਾਂ ‘ਤੇ ਖਰੇ ਉਤਰਨ ਦਾ ਪੂਰਾ ਯਤਨ ਕਰਨਗੇ।
ਇਸ ਮੌਕੇ ਸ. ਮਾਲਵਿੰਦਰ ਸਿੰਘ ਕੰਗ, ਮੁੱਖ ਬੁਲਾਰਾ (ਆਪ), ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਣਜੀਤ ਸਿੰਘ ਚੀਮਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਪਰਵਿੰਦਰ ਗੋਲਡੀ, ਜ਼ਿਲ੍ਹਾ ਯੋਜਨਾ ਕਮੇਟੀ ਐੱਸ.ਏ. ਐਸ.ਨਗਰ ਦੇ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਚੇਅਰਮੈਨ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਰਾਕੇਸ਼ ਪੁਰੀ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਹਰਜੀ ਮਾਨ ਫਗਵਾੜਾ, ਸ਼੍ਰੀ ਸਰਹਾਲ ਦੇ ਮਾਤਾ ਗੁਰਮੇਲ ਕੌਰ ਤੇ ਪਤਨੀ ਗੁਰਵਿੰਦਰ ਕੌਰ, ਸ. ਜਗਰੂਪ ਸਿੰਘ ਸੇਖਵਾਂ, ਸਟੇਟ ਜਨਰਲ ਸਕੱਤਰ (ਆਪ), ਸ਼੍ਰੀ ਲਲਿਤ ਮੋਹਨ ਪਾਠਕ ਨਵਾਂ ਸ਼ਹਿਰ (ਆਪ) ਅਤੇ ਪਤਵੰਤੇ ਹਾਜ਼ਰ ਸਨ।

 

Aam Aadmi PartyAam Aadmi Party PunjabAAPAAP PunjabChetan Singh JauramajraChetan Singh JormajraChetan Singh JouramajraGovernment of PunjabKuljit Singh SarhalPunjab Government