Aman Arora Directs Optimum Utilization of Skill Development Centres to Boost Youth Employment”

Brainstorms with representatives of Sector Skill Councils, Training Partners, Industry Associations and officials of departments concerned to bring out the best from MSDCs

Chandigarh : With an aim at open new job avenues for the youth of the state by honing their skills, Punjab Employment Generation, Skill Development and Training Minister Mr. Aman Arora, on Wednesday, directed the department officials to ensure optimum utilization of the Multi Skill Development Centres (MSDCs).
Chairing a high-level meeting here at Punjab Bhawan, he also took inputs from representatives of Sector Skill Councils, Training Partners, Industry Associations and officials of the state departments concerned to bring out the best from these centres.
Stressing on the need to ensure optimum utilization of all the five MSDCs situated in Bathinda, Amritsar, Ludhiana, Jalandhar and Hoshiarpur, Mr. Aman Arora said that courses must run in the MSDCs according to requirements of the Industry.
Apart from this, there are three Health Skill Development Centres and 198 Rural Skill Centres in the state. He also asked the officials to focus on bridging the gap between industrial requirements and skilled manpower.
He further informed that Chief Minister S. Bhagwant Singh Mann led Punjab Government is all set to introduce state’s own Skill Training Scheme to further enhance youth employability, besides, equipping college, ITI and polytechnic students with the life & soft skills.
Principal Secretary Employment Generation, Skill Development and Training Ms Jaspreet Talwar, Director Ms Amrit Singh, Deputy Commissioner Bathinda Jaspreet Singh, officials from the departments of Industry, Technical Education, Medical Education, Higher Education, School Education and representatives of Leather Sector Skill Council, Tourism & Hospitality Skill Council, Electronics Sector Skills Council of India, Water Management & Plumbing Skill Council, Management & Entrepreneurship and Professional Skills Council (MEPSC), Rubber, Chemical & Petrochemical Skill Development Council, Capital Goods & Strategic Skill Council, BFSI Sector Skill Council of India, IT-ITeS Sector Skills Council, Jalandhar Focal Point Extension industrial association, Sports Goods Manufacturers & exporters association, Khel Bharti and Jalandhar MSME association also attended the meeting.

मल्टी स्किल डिवैल्पमैंट सैंटरों के सही प्रयोग से नौजवानों के लिए रोजग़ार के नये रास्ते खोले जाएँ: अमन अरोड़ा
कैबिनेट मंत्री द्वारा स्किल सैंटरों के सर्वोत्त्म प्रदर्शन को सुनिश्चित बनाने के लिए सैक्टर स्किल कौंसिलों, प्रशिक्षण पार्टनर्स, इंडस्ट्री ऐसोसीएशनों के प्रतिनिधियों और सम्बन्धित विभागों के अधिकारियों के साथ किया विचार-विमर्श
Aman Arora Directs Optimum Utilization of Skill Development Centres to Boost Youth Employment”

चंडीगढ़

पंजाब के रोजग़ार सृजन, कौशल विकास एवं प्रशिक्षण मंत्री श्री अमन अरोड़ा ने आज विभाग के अधिकारियों को निर्देश दिए कि मल्टी स्किल डिवैल्पमैंट सैंटरों (एम.एस.डी.सीज.) का सही प्रयोग करके इनमें अधिक से अधिक नौजवानों को प्रशिक्षण दिया जाए, जिससे नौजवानों के कौशल को तराश कर उनके लिए रोजग़ार के नए रास्ते खोले जा सकें।
यहाँ पंजाब भवन में एक उच्च-स्तरीय बैठक की अध्यक्षता करते हुए उन्होंने सैक्टर स्किल कौंसिलों, प्रशिक्षण पार्टनर्स, इंडस्ट्री ऐसोसीएशनों के प्रतिनिधियों और सम्बन्धित राज्यों के विभागों के अधिकारियों से सुझाव लिए, जिससे इन केन्द्रों के सर्वोत्त्म प्रदर्शन को सुनिश्चित बनाया जा सके।बठिंडा, अमृतसर, लुधियाना, जालंधर और होशियारपुर में स्थित पाँच एम.एस.डी.सीज. के सर्वोत्त्म प्रयोग को सुनिश्चित बनाने की ज़रूरत पर ज़ोर देते हुए श्री अमन अरोड़ा ने कहा कि एम.एस.डी.सीज. में उद्योगों की ज़रूरतों के अनुसार कोर्स चलाए जाने चाहिएँ।
इसके अलावा राज्य में तीन हैल्थ स्किल डिवैल्पमैंट सैंटर और 198 रुरल स्किल सैंटर हैं। उन्होंने अधिकारियों को औद्योगिक आवश्यकताओं और कुशल जनशक्ति के दरमियान अंतर को पूरा करने पर ध्यान देने के लिए भी कहा। उन्होंने आगे बताया कि मुख्यमंत्री स. भगवंत सिंह मान के नेतृत्व वाली पंजाब सरकार नौजवानों की रोजग़ार हासिल करने की क्षमता को और अधिक बढ़ाने के साथ-साथ कॉलेज, आई.टी.आई. और पॉलीटेक्निक के विद्यार्थियों को लाईफ़ और सॉफ्ट स्किल से लैस करने के लिए स्किल ट्रेनिंग स्कीम शुरू करने जा रही है।
प्रमुख सचिव रोजग़ार सृजन, कौशल विकास एवं प्रशिक्षण श्रीमती जसप्रीत तलवाड़, डायरैक्टर श्री अमृत सिंह, डिप्टी कमिश्नर बठिंडा जसप्रीत सिंह के अलावा उद्योग, तकनीकी शिक्षा, चिकित्सा शिक्षा, उच्च शिक्षा, स्कूल शिक्षा विभागों के अधिकारी और लैदर सैक्टर स्किल कौंसिल, टूरिज्म एंड हॉसपिटैलिटी स्किल कौंसिल, ईलेक्ट्रोनिक्स सैक्टर स्किल्स कौंसिल ऑफ इंडिया, वॉटर मैनेजमेंट एंड पलम्बिंग स्किल कौंसिल, मैनेजमेंट एंड ऐंटरप्रीन्योरशिप एंड प्रोफेशनल स्किल कौंसिल (एम.ई.पी.एस.सी.), रबड़, केमिकल एंड पैट्रोकैमिकल स्किल डिवैल्पमैंट कौंसिल, कैपिटल गुड्ज़ एंड स्ट्रैटजिक स्किल कौंसिल, बी.एफ.एस.आई. सेक्टर स्किल कौंसिल ऑफ इंडिया, आई.टी.-आई.टी.ई.एस. सेक्टर स्किल कौंसिल, जालंधर फोकल प्वाइंट एक्स्टेंशन इंडस्टरियल एसोसिएशन, स्पोट्र्स गुड्स मैन्युफैक्चरर्स एंड एक्सपोर्टर्स एसोसिएशन, खेल भारती और जालंधर एम.एस.एम.ई. एसोसिएशन के प्रतिनिधि बैठक में उपस्थित थे।

ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਸੁਚੱਜੀ ਵਰਤੋਂ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾਣ: ਅਮਨ ਅਰੋੜਾ
ਕੈਬਨਿਟ ਮੰਤਰੀ ਵੱਲੋਂ ਸਕਿੱਲ ਸੈਂਟਰਾਂ ਦੇ ਸਰਬੋਤਮ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਸੈਕਟਰ ਸਕਿੱਲ ਕੌਂਸਲਾਂ, ਟਰੇਨਿੰਗ ਪਾਰਟਨਰਜ਼, ਇੰਡਸਟਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤਾ ਵਿਚਾਰ-ਵਟਾਂਦਰਾ
Aman Arora Directs Optimum Utilization of Skill Development Centres to Boost Youth Employment”

ਚੰਡੀਗੜ੍ਹ

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ (ਐਮ.ਐਸ.ਡੀ.ਸੀਜ਼.) ਦੀ ਸੁਚੱਜੀ ਵਰਤੋਂ ਕਰਕੇ ਇਹਨਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਜੋ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾ ਸਕਣ।
ਇੱਥੇ ਪੰਜਾਬ ਭਵਨ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਸੈਕਟਰ ਸਕਿੱਲ ਕੌਂਸਲਾਂ, ਟਰੇਨਿੰਗ ਪਾਰਟਨਰਜ਼, ਇੰਡਸਟਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਸਬੰਧਤ ਸੂਬਿਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਸੁਝਾਅ ਲਏ ਤਾਂ ਜੋ ਇਨ੍ਹਾਂ ਕੇਂਦਰਾਂ ਦੇ ਸਰਬੋਤਮ ਪ੍ਰਦਰਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ। ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਸਥਿਤ ਪੰਜ ਐਮ.ਐਸ.ਡੀ.ਸੀਜ਼. ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਐਮ.ਐਸ.ਡੀ.ਸੀਜ਼. ਵਿੱਚ ਉਦਯੋਗ ਦੀਆਂ ਲੋੜਾਂ ਅਨੁਸਾਰ ਕੋਰਸ ਚਲਾਉਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਸੂਬੇ ਵਿੱਚ ਤਿੰਨ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ 198 ਰੂਰਲ ਸਕਿੱਲ ਸੈਂਟਰ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਨਅਤੀ ਲੋੜਾਂ ਅਤੇ ਹੁਨਰਮੰਦ ਵਰਕਫੋਰਸ ਦਰਮਿਆਨ ਪਾੜੇ ਨੂੰ ਪੂਰਾ ਕਰਨ ‘ਤੇ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਰੋਜ਼ਗਾਰ ਹਾਸਲ ਕਰਨ ਦੀ ਸਮਰੱਥਾ ਨੂੰ ਹੋਰ ਵਧਾਉਣ ਦੇ ਨਾਲ-ਨਾਲ ਕਾਲਜ, ਆਈ.ਟੀ.ਆਈ. ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਨੂੰ ਲਾਈਫ ਅਤੇ ਸਾਫ਼ਟ ਸਕਿੱਲ ਨਾਲ ਲੈਸ ਕਰਨ ਲਈ ਆਪਣੀ ਸਕਿੱਲ ਟਰੇਨਿੰਗ ਸਕੀਮ ਸ਼ੁਰੂ ਕਰਨ ਜਾ ਰਹੀ ਹੈ।
ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਸ੍ਰੀ ਅੰਮ੍ਰਿਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਤੋਂ ਇਲਾਵਾ ਉਦਯੋਗ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗਾਂ ਦੇ ਅਧਿਕਾਰੀ ਅਤੇ ਲੈਦਰ ਸੈਕਟਰ ਸਕਿੱਲ ਕੌਂਸਲ, ਟੂਰਿਜ਼ਮ ਐਂਡ ਹਾਸਪਿਟੈਲਿਟੀ ਸਕਿੱਲ ਕੌਂਸਲ, ਇਲੈਕਟ੍ਰੋਨਿਕਸ ਸੈਕਟਰ ਸਕਿੱਲਸ ਕੌਂਸਲ ਆਫ਼ ਇੰਡੀਆ, ਵਾਟਰ ਮੈਨੇਜਮੈਂਟ ਐਂਡ ਪਲੰਬਿੰਗ ਸਕਿੱਲ ਕੌਂਸਲ, ਮੈਨੇਜਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਐਂਡ ਪ੍ਰੋਫੈਸ਼ਨਲ ਸਕਿੱਲ ਕੌਂਸਲ (ਐਮ.ਈ.ਪੀ.ਐਸ.ਸੀ.), ਰਬੜ, ਕੈਮੀਕਲ ਐਂਡ ਪੈਟਰੋਕੈਮੀਕਲ ਸਕਿੱਲ ਡਿਵੈਲਪਮੈਂਟ ਕੌਂਸਲ, ਕੈਪੀਟਲ ਗੁੱਡਜ਼ ਐਂਡ ਸਟ੍ਰੈਟਜਿਕ ਸਕਿੱਲ ਕੌਂਸਲ, ਬੀ.ਐੱਫ.ਐੱਸ.ਆਈ. ਸੈਕਟਰ ਸਕਿੱਲ ਕੌਂਸਲ ਆਫ਼ ਇੰਡੀਆ, ਆਈ.ਟੀ.-ਆਈ.ਟੀ.ਈ.ਐਸ. ਸੈਕਟਰ ਸਕਿੱਲ ਕੌਂਸਲ, ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਇੰਡਸਟਰੀਅਲ ਐਸੋਸੀਏਸ਼ਨ, ਸਪੋਰਟਸ ਗੁੱਡਜ਼ ਮੈਨੂਫੈਕਚਰਰ ਐਂਡ ਐਕਸਪੋਰਟਰ ਐਸੋਸੀਏਸ਼ਨ, ਖੇਲ ਭਾਰਤੀ ਅਤੇ ਜਲੰਧਰ ਐਮ.ਐਸ.ਐਮ.ਈ. ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਹਾਜ਼ਰ ਸਨ।

 

 

Aam Aadmi PartyAam Aadmi Party PunjabAAPAAP PunjabAman AroraGovernment of PunjabPunjab Government