Basant Panchmi Week Celebrated at Indus Public School

Kharar : To welcome the onset of the spring season, Basant Panchmi Week was celebrated at Indus Public School, Badala Road with great zeal and enthusiasm. Different cultural & creative activities held during the full week. The students participated in various activities such as drawings of kites, kite making, poetry as well as speeches on the celebration concerned.
On the last day, Students came dressed in yellow attire. The day began with Saraswati Vandana. School Director Col C.S Cheema highlighted the importance of the day with his outstanding speech and the School Manager Col. S.P.S Cheema appreciated the participants as well as the organizers of the celebration. The principal of the School Parampreet Kaur felicitated the winners and congratulated everyone on this auspicious occasion.

ਇੰਡਸ ਸਕੂਲ ‘ਚ ਮਨਾਇਆ ਗਿਆ ਬਸੰਤ ਪੰਚਮੀ ਹਫ਼ਤਾ
ਬਸੰਤ ਰੁੱਤ ਦੀ ਆਮਦ ਤੇ ਇੰਡਸ ਸਕੂਲ ਵਿਚ ਰੰਗਾਰੰਗ ਪ੍ਰੋਗਰਾਮ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ

ਖਰੜ

ਇੰਡਸ ਪਬਲਿਕ ਸਕੂਲ, ਬਡਾਲਾ ਰੋਡ ‘ਚ ਬਸੰਤ ਰੁੱਤ ਦੇ ਸਵਾਗਤ ਲਈ ਬੱਚਿਆਂ ਨੇ ਖੂਬ ਰੌਣਕਾਂ ਖ਼ੁਸ਼ੀਆਂ ਭਰਿਆਂ ਬਣਾਉਦੇਂ ਹੋਏ ਹਰਿਆਲੀ ਦੇ ਪ੍ਰਤੀਕ ਇਸ ਤਿਉਹਾਰ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਹਫਤਾਵਾਰੀ ਮਨਾਉਂਦੇ ਹੋਏ ਇਸ ਦਿਨ ਨੂੰ ਜੀ ਆਇਆ ਆਖਿਆ ਗਿਆ। ਇਸ ਹਫ਼ਤਾਵਾਰੀ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਕਈ ਰਚਨਾਤਮਿਕ ਅਤੇ ਕਲਾਤਮਿਕ ਗਤੀਵਿਧੀਆਂ ਨਾਲ ਜੋੜਦੇ ਹੋਏ ਉਨ੍ਹਾਂ ਵਿਚਲੇ ਕਲਾਤਮਿਕ ਗੁਣਾਂ ਨੂੰ ਉਜਾਗਰ ਕੀਤਾ ਗਿਆ।
ਅਖੀਰਲੇ ਦਿਨ ਇਕ ਪਾਸੇ ਜਿੱਥੇ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੇ ਰੰਗ ਬਰੰਗੀਆਂ ਪਤੰਗਾਂ ਚੜਾ ਕੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆਂ ਉੱਥੇ ਹੀ ਛੋਟੇ ਛੋਟੇ ਬੱਚਿਆਂ ਨੇ ਪੇਂਟਿੰਗ ਮੁਕਬਾਲਿਆਂ ਵਿਚ ਹਿੱਸਾ ਲੈ ਕੇ ਆਪਣੇ ਉੱਭਰਦੀ ਪ੍ਰਤਿਭਾ ਦੇ ਜੌਹਰ ਵਿਖਾਏ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਗਿੱਧੇ ਅਤੇ ਭੰਗੜੇ ਦੀਆਂ ਰੰਗਾ-ਰੰਗ ਪੇਸ਼ਕਸ਼ਾਂ ਕਰਕੇ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿਤਾ ਗਿਆ।
ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਸੀ ਐੱਸ ਚੀਮਾ ਨੇ ਸਮੂਹ ਵਿਦਿਆਰਥੀਆਂ ਨੂੰ ਬਸੰਤ ਦੇ ਤਿਉਹਾਰ ਬਾਰੇ ਜਾਣਕਾਰੀ ਦਿਤੀ ਅਤੇ ਇਸ ਦਿਨ ਦੇ ਇਤਿਹਾਸਕ ਮਹੱਤਵ ਬਾਰੇ ਸਮੂਹ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਸਕੂਲ ਕੈਂਪਸ ਵਿਚ ਮਨਾਏ ਗਏ ਬਸੰਤ ਦੇ ਇਸ ਤਿਉਹਾਰ ਜਿੱਥੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆਂ ਉੱਥੇ ਹੀ ਅਧਿਆਪਕਾਂ ਨੇ ਵੀ ਸਟੇਜ ਤੇ ਆਪਣੀ ਪੇਸ਼ਕਾਰੀ ਕਰਕੇ ਇਸ ਦਿਨ ਨੂੰ ਇਕ ਯਾਦਗਾਰੀ ਦਿਨ ਬਣਾ ਦਿਤਾ । ਸਰਦੀ ਜਾਣ ਅਤੇ ਬਹਾਰ ਦੇ ਆਉਣ ਤੇ ਮਨਾਇਆ ਜਾਣ ਵਾਲਾ ਤਿਉਹਾਰ ਬਸੰਤ ਸਕੂਲ ਦੇ ਬੱਚਿਆਂ ਲਈ ਇਕ ਨਵੀਂ ਉਮੰਗ ਲੈ ਕੇ ਆਇਆ ।

इंडस पब्लिक स्कूल में मनाई गई साप्ताहिक बसंत पंचमी बसंत ॠ तु के आगमन पर इंडस पब्लिक स्कूल में लगी रौनके

खरड़

इंडस पब्लिक स्कूल बडाला रोड में बच्चों ने वसंत ऋतु के स्वागत के लिए खूब शोर मचाया और विभिन्न गतिविधियों के माध्यम से साप्ताहिक रूप से इस त्योहार को मनाया। इस साप्ताहिक कार्यक्रम में विद्यार्थियों को विभिन्न रचनात्मक एवं कलात्मक गतिविधियों में संलग्न करते हुए उनके कलात्मक गुणों पर प्रकाश डाला। अंतिम दिन एक ओर जहां स्कूल के सीनियर विद्यार्थियों ने रंग-बिरंगी पतंगें उड़ाकर त्योहार का आनंद उठाया, वहीं दूसरी ओर छोटे बच्चों ने पेंटिंग प्रतियोगिताओं में भाग लेकर अपनी उभरती प्रतिभा का प्रदर्शन किया ।
इस दौरान छात्र-छात्राओं द्वारा गिधे व भांगड़ा की रंगारंग प्रस्तुतियों से माहौल खुशनुमा हो गया। इसके साथ ही पूरे स्कूल को पीले रंग के फुलो से सजाया गया जब कि स्टेज़ पर भी बच्चो ने अपने हाथो से कागज़ के पीले फुल बना कर लगाए। स्कूल के डायरैक्टर कर्नल (रिटा.) सी एस चीमा ने सभी को बसंत पर्व की बधाई दी और समूह विद्यार्थियो को बसंत पर्व के बारे में जानकारी दी ।
एक तरफ जहां स्कूल के सीनीयर विद्यार्थियो ने रंग बिरंगी पतंगे उडा कर इस पर्व का आनंद उठाया वही छोटे छोटे बच्चो ने पेटिंग मुकाबले में हिस्सा लेकर अपनी उभरती हुई प्रतिभा के जोहर दिखाए । बसंत के इस पर्व में जहां विद्यार्थियो ने भरपुर आनंद उठाया वही अध्यापको ने भी स्टेज़ पर अपनी पेशकारी करके इस दिन को एक यादगारी दिन बना दिया ।

 

 

Indus Public SchoolIndus Public School KhararKhararKharar NewsKharar UpdatesNews of KhararSchool