CGC’s 18th Annual Sports Meet begins

Landran : The 18th Annual Sports Meet of Chandigarh Group of Colleges (CGC) Landran was inaugurated today. The opening ceremony was graced by the presence of renowned Kabbadi player, Padam Shri and Arjuna Awardee, Ajay Thakur, as chief guest.
Post hoisting of the National Flag and the National Anthem, Mr. Thakur, accompanied by Dr. P.N. Hrisheekesha, Campus Director, CGC Landran inspected the march past by CGC’s NCC cadets and participating athletes from the institution. He declared the sports meet open upon the culmination of the march past.
The sportspersons were then administered the oath to uphold and showcase the highest standards of sportsmanship. The flame lighting ceremony led by CGC’s star athletes Chirag and Richa symbolized hope, solidarity, determination and courage.
The opening day also saw the chief guest felicitating CGC’s national level and inter-university level medal winners of different sports competitions with certificates of appreciation and cash prizes. In his address to the athletes, Mr Thakur encouraged them to be their own hero and lead a life of self discipline.
He inspired them to continue honing their athletic skills and fitness. Drawing upon his own life experiences he urged them to understand the value of time and to spend it productively. He also advised everyone to be choosey while choosing friends; keeping close those who would bring out the best in us.
Urging all the athletes to always stay respectful towards their teachers and family he asked them to give their best in everything. He signed off by wishing them good luck for all the competitions and reminding them to never forget that one either wins or one learns.
Day one of the 18th annual sports meet commenced with opening matches in Basketball, Volleyball, Football and Kabbadi. Track and field events included 800 meters and 1500 meters races for girls and boys, respectively; 100 meters, 200 meters, 400 meters races and High jump.
The results of day one till the filing of this report are as follows: In the 800 meters race for girls, the first position was won by Pooja, B.Tech ECE, the second position was bagged by Richa, B.Tech AI/ML and the third spot was won by Komal, CCT. In the 1500 meters race for boys, Sujeet from HMCT bagged the first position, while the second spot was won by Anshul from HMCT; the third position was won by Kundan from CCT.

ਸੀਜੀਸੀ ਵਿਖੇ 18ਵੀਂ ਸਾਲਾਨਾ ਸਪੋਰਟਸ ਮੀਟ ਦਾ ਉਦਘਾਟਨ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ 18ਵੀਂ ਸਾਲਾਨਾ ਸਪੋਰਟਸ ਮੀਟ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰਸਿੱਧ ਕਬੱਡੀ ਖਿਡਾਰੀ ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਅਜੈ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾਉਣ ਉਪਰੰਤ ਸ੍ਰੀ ਠਾਕੁਰ ਵੱਲੋਂ ਡਾ.ਪੀਐਨ ਹਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਦੀ ਮੌਜੂਦਗੀ ਹੇਠ ਸੀਜੀਸੀ ਦੇ ਐਨਸੀਸੀ ਕੈਡਿਟਾਂ ਅਤੇ ਅਦਾਰੇ ਦੇ ਭਾਗ ਲੈਣ ਵਾਲੇ ਐਥਲੀਟਾਂ ਵੱਲੋਂ ਆਯੋਜਿਤ ਮਾਰਚ ਪਾਸਟ ਦਾ ਨਿਰੀਖਣ ਕੀਤਾ ਗਿਆ।
ਇਸ ਉਪਰੰਤ ਖਿਡਾਰੀਆਂ ਨੂੰ ਖੇਡ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਪ੍ਰਦਰਸ਼ਨ ਕਰਨ ਦੀ ਸਹੁੰ ਚੁਕਾਈ ਗਈ। ਇਸ ਦੇ ਨਾਲ ਹੀ ਸੀਜੀਸੀ ਦੇ ਸਟਾਰ ਅਥਲੀਟ ਚਿਰਾਗ ਅਤੇ ਰਿਚਾ ਦੀ ਅਗਵਾਈ ਵਿੱਚ ਕਰਵਾਇਆ ਫਲੇਮ ਲਾਈਟਿੰਗ ਸਮਾਰੋਹ ਉਮੀਦ, ਏਕਤਾ, ਦ੍ਰਿੜਤਾ ਅਤੇ ਹਿੰਮਤ ਦਾ ਪ੍ਰਤੀਕ ਸੀ। ਸ਼੍ਰੀ ਠਾਕੁਰ ਨੇ ਸੰਬੋਧਿਤ ਕਰਦਿਆਂ ਖੇਡਾਰੀਆਂ ਨੂੰ ਆਪਣੇ ਜੇਤੂ ਨਾਇਕ ਬਣਨ, ਸਵੈ ਅਨੁਸ਼ਾਸਨ ਅਤੇ ਇੱਕ ਚੰਗੀ ਯੋਜਨਾਬੱਧ ਰੁਟੀਨ ਦੀ ਜ਼ਿੰਦਗੀ ਜੀਉਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਆਪਣੇ ਖੇਡ ਦੇ ਹੁਨਰ ਅਤੇ ਫਿਟਨੈੱਸ ਨੂੰ ਨਿਖਾਰਣ ਲਈ ਪ੍ਰੇਰਿਤ ਕੀਤਾ।
ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਦਰਸਾਉਂਦੇ ਹੋਏ ਸ਼੍ਰੀ ਠਾਕੁਰ ਨੇ ਉਨ੍ਹਾਂ ਨੂੰ ਸਮੇਂ ਦੀ ਕੀਮਤ ਨੂੰ ਸਮਝਣ ਅਤੇ ਇਸ ਨੂੰ ਲਾਭਕਾਰੀ ਢੰਗ ਨਾਲ ਵਰਤਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭਨਾਂ ਨੂੰ ਅਜਿਹੇ ਦੋਸਤਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ ਜੋ ਤੁਹਾਡੇ ਆਸਪਾਸ ਚੰਗਿਆਈ ਅਤੇ ਸਕਰਾਤਮਕਤਾ ਬਿਖੇਰਨ ਅਤੇ ਨਾਲ ਹੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਤੁਹਾਡਾ ਸਾਥ ਦੇਣ।
ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਆਪਣੇ ਅਧਿਆਪਕਾਂ ਅਤੇ ਪਰਿਵਾਰ ਪ੍ਰਤੀ ਹਮੇਸ਼ਾ ਸਤਿਕਾਰ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਹਰ ਚੀਜ਼ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਕਿਹਾ। ਇਸ ਉਪਰੰਤ ਸ੍ਰੀ ਠਾਕੁਰ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣ ਲਈ ਕਿਹਾ ਕਿ ਜਾਂ ਤਾਂ ਤੁਸੀਂ ਜਿੱਤਦੇ ਹੋ ਜਾਂ ਤੁਸੀਂ ਸਿੱਖਦੇ ਹੋ।
ਉਦਘਾਟਨ ਦਿਵਸ ਮੌਕੇ ਮੁੱਖ ਮਹਿਮਾਨ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੀਜੀਸੀ ਦੇ ਰਾਸ਼ਟਰੀ ਪੱਧਰ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਮੈਡਲ ਜੇਤੂਆਂ ਨੂੰ ਪ੍ਰਸ਼ੰਸਾ ਪੱਤਰਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।ਸਪੋਰਟਸ ਮੀਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਬਾਸਕਟਬਾਲ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਸ਼ੁਰੂਆਤੀ ਮੈਚਾਂ ਨਾਲ ਹੋਈ। ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ ਲੜਕੀਆਂ ਅਤੇ ਲੜਕਿਆਂ ਲਈ ਕ੍ਰਮਵਾਰ 800 ਮੀਟਰ ਅਤੇ 1500 ਮੀਟਰ ਦੌੜ, 100 ਮੀਟਰ, 200 ਮੀਟਰ, 400 ਮੀਟਰ ਦੌੜ ਅਤੇ ਉੱਚੀ ਛਾਲ ਸ਼ਾਮਲ ਸੀ।
ਇਹ ਰਿਪੋਰਟ ਦਰਜ ਕਰਨ ਤੱਕ ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਹਨ: ਲੜਕੀਆਂ ਦੀ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਬੀਟੈਕ-(ਈਸੀਈ) ਪੂਜਾ ਨੇ ਜਿੱਤਿਆ, ਦੂਜਾ ਸਥਾਨ ਬੀਟੈਕ-(ਏਆਈਐਮਐਲ) ਦੀ ਰੀਚਾ ਅਤੇ ਤੀਜਾ ਸਥਾਨ ਸੀਸੀਟੀ ਦੀ ਕੋਮਲ ਨੇ ਹਾਸਲ ਕੀਤਾ। ਲੜਕਿਆਂ ਦੀ 1500 ਮੀਟਰ ਦੌੜ ਵਿੱਚ ਐਚਐਮਸੀਟੀ ਦੇ ਸੁਜੀਤ ਨੇ ਪਹਿਲਾ ਇਨਾਮ, ਦੂਜਾ ਇਨਾਮ ਐਚਐਮਸੀਟੀ ਦੇ ਅੰਸ਼ੁਲ ਨੇ ਜਿੱਤਿਆ ਜਦਕਿ ਤੀਜਾ ਇਨਾਮ ਕੁੰਦਨ, ਸੀਸੀਟੀ ਨੇ ਜਿੱਤਿਆ।

सीजीसी की 18वां वार्षिक स्पोर्ट्स मीट का हुआ आगाज़

लांडरां

चंडीगढ़ ग्रुप ऑफ कॉलेजेस (सीजीसी) लांडरां में आज 18वां वार्षिक स्पोर्ट्स मीट का उद्घाटन किया गया। इस ख़ास अवसर पर प्रसिद्ध कबड्डी खिलाड़ी, पद्म श्री और अर्जुन पुरस्कार विजेता, अजय ठाकुर, मुख्य अतिथि के रूप में उपस्थित हुए। राष्ट्रीय ध्वज और राष्ट्रगान के समारोह के बाद, श्री अजय ठाकुर ने सीजीसी लांडरां के कैंपस डायरेक्टर डॉ पी.एन. हृषीकेश, एनसीसी कैडेट्स और संस्थान के भागीदार एथलीटों के मार्च पास्ट का निरिक्षण किया। मार्च पास्ट के संपन्न होने पर उन्होंने स्पोर्ट्स मीट का आगाज़ किया।
इसके बाद, सभी खिलाड़ियों को खेल-साहसिकता के सर्वोच्च मानकों को उचित रखने और प्रदर्शित करने के लिए शपथ दिलाई गई। फिर सीजीसी के स्टार एथलीट चिराग और ऋचा ने फ्लेम लाइटिंग सैरेमनी की अगुवाई की, जिसका जिसका संदेश उम्मीद, एकता, निर्धारितता और साहस दर्शाना था।सभी खिलाड़ियों को सम्बोधित करते हुए श्री अजय ठाकुर ने कहा, “आप सभी खुद को अपना हीरो माने और आत्म-अनुशासन और एक अच्छी योजना बनाकर जीवन जीने की कोशिश करें।“
उन्होंने सभी खिलाड़ियों को कौशल और फिटनेस को बढ़ाने का आग्रह किया। फिर अपने खुद के जीवन अनुभवों से उदाहरण लेते हुए, उन्होंने सभी को समय के मूल्य को समझने और उसे सही रूप से बिताने का सुझाव दिया। उन्होंने इस बात पर भी ज़ोर दिया की सभी को दोस्त बहुत सोच समझकर चुनने चाहिए।
सिर्फ उनको अपने नज़दीक रखें जो हममें सर्वोत्तम को निकालने में मदद करते है। उन्होंने सभी खिलाड़ियों से हमेशा अपने शिक्षकों और परिवार के प्रति सम्मानपूर्वक रहने का आग्रह किया और उन्हें हर चीज में अपना सर्वश्रेष्ठ देने के लिए कहा। इसके बाद उन्होंने सभी को प्रतियोगिताओं के लिए शुभकामनाएं दी और उन्हें याद दिलाया कि आप या तो जीतते हैं या सीखते हैं।
मुख्य अतिथि ने सीजीसी के विभिन्न खेल प्रतियोगिताओं के राष्ट्रीय स्तर और अंतरविश्वविद्यालय स्तर के मेडल विजेताओं को प्रशंसा प्रमाण पत्रों और नकद पुरस्कारों के साथ भी सम्मानित किया। स्पोर्ट्स मीट के पहले दिन बास्केटबॉल, वॉलीबॉल, फुटबॉल और कबड्डी के मैच के साथ प्रारंभ हुआ। ट्रैक और फील्ड इवेंट्स में लड़कियों और लड़कों के लिए 800 मीटर और 1500 मीटर रेसेज शामिल थीं; जिसमें 100 मीटर, 200 मीटर, 400 मीटर रेसेज और हाई जम्प भी था।
इस रिपोर्ट के फाइलिंग के समय तक दिन के पहले रिज़ल्ट इस प्रकार है:- लड़कियों की 800 मीटर रेस में, पहले स्थान बी.टेक- ईसीई, की पूजा ने जीता, दूसरे स्थान पर बी.टेक एआई/एमएल, की रिचा ने अपने नाम किया और तीसरे स्थान को सीसीटी की कोमल ने जीता। लड़कों की1500 मीटर रेस में, एचएमसीटी से सुजीत ने पहला पुरस्कार जीता, दूसरा पुरस्कार एचएमसीटी से अंशुल ने जबकि तीसरा पुरस्कार सीसीटी के कुंदन ने जीता।

 

 

CGC LandranChandigarh Group Of CollegesDr. P.N. HrisheekeshaLandranRashpal Singh DhaliwalSatnam Singh Sandhu