Chandigarh Group of Colleges, Jhanjeri Campus organized Hackathon 2024

600 participants from Different Campus, SVIET Bags first Position & CGC Jhanjeri capture second & Third position

Mohali : Chandigarh Group of Colleges, Jhanjeri organized the CGC Jhajeri Hackathon at Chandigarh Engineering College, CGC Jhanjeri campus. As many as 650 registrations from more than fifty Universities and institutions including foreign countries, for Coding and Application Development event participated in the event.
CGC President Rashpal Singh Dhaliwal, Managing Director Arsh Dhaliwal, Campus Director Dr. Neeraj Sharma, Director-Academic, and Vice Principal of CCE graced the event with their motivational words, inspiring participants to push their boundaries and strive for excellence.
In the final rounds 12 teams participated and gave their presentations, this presentation was judged by senior technocrats from different IT Industries. Finally, Team Wave Sync from Swami Vivekananda Institute of Technology was awarded by Gold Medal, certificates, a trophy, and cash prizes of Rs. 10,000. While first & second runner-up positions were captured by Code Catalyst and Team Achievers from CEC Jhanjeri with Silver & Bronze Medals, certificates, trophies, and cash prizes of Rs. 5,000 & 3,000 Cash prize.
The winning teams were also awarded with certificates and the rest of the teams were awarded with participation certificates by M D Arsh Dhaliwal & Campus Director Dr. Neeraj Sharma.Rashpal Singh Dhaliwal, President of CGC said that at CGC Jhanjeri we encourage new and innovative ideas and promote innovative thinking and entrepreneurial mindset in young students such events will be organized in the forthcoming too.

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਹੈੱਕਾਥਨ 2024 ਦਾ ਆਯੋਜਨ
ਪੰਜਾਹ ਦੇ ਕਰੀਬ ਵਿੱਦਿਅਕ ਅਦਾਰਿਆਂ ਦੀਆਂ 25 ਟੀਮਾਂ ਨੇ ਲਿਆ ਹਿੱਸਾ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਕੈਂਪਸ ਵਿਚ ਚੌਵੀ ਘੰਟੇ ਚੱਲਣ ਵਾਲੀ ਹੈੱਕਾਥਨ 2024 ਦਾ ਆਯੋਜਨ ਕੀਤਾ ਗਿਆ।ਤਕਨੀਕ ਅਤੇ ਜਾਣਕਾਰੀ ਦੇ ਸੁਮੇਲ ਮੁਕਾਬਲੇ ਵਿਚ ਪੰਜਾਹ ਦੇ ਕਰੀਬ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪੱਚੀ ਟੀਮਾਂ ਅਤੇ ਛੇ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਇਕ ਦੂਜੇ ਨੂੰ ਕਰੜੀ ਟੱਕਰ ਦਿਤੀ। ਮਸ਼ੀਨ ਅਤੇ ਮਨੁੱਖੀ ਦਿਮਾਗ਼ ਦੀਆਂ ਪੇਚੀਦਾ ਸੋਚਾਂ ਦੇ ਪ੍ਰਮਾਣ ਵੇਖਣ ਲਈ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ, ਡਾਇਰੈਕਟਰ-ਅਕਾਦਮਿਕ, ਅਤੇ ਸੀ.ਸੀ.ਈ. ਦੇ ਵਾਈਸ ਪ੍ਰਿੰਸੀਪਲ ਸਮੇਤ ਮਾਣਯੋਗ ਪਤਵੰਤਿਆਂ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਭ ਪ੍ਰਤਿ ਭਾਗੀਆਂ ਨੂੰ ਪ੍ਰੇਰਿਤ ਕੀਤਾ। ਜਦ ਕਿ ਸਿੱਖਿਆਂ ਜਗਤ ਅਤੇ ਉਦਯੋਗਿਕ ਜਗਤ ਦੇ ਸੀਨੀਅਰ ਕੌਡਿਗ ਬੁੱਧੀਜੀਵੀਆਂ ਨੇ ਜੱਜ ਵਜੋਂ ਭੂਮਿਕਾ ਨਿਭਾਉਂਦੇ ਹੋਏ ਸਭ ਤੋਂ ਬਿਹਤਰੀਨ ਕੌਡਿਗ ਟੀਮਾਂ ਦੀ ਚੋਣ ਕੀਤੀ।
ਇਸ ਦੌਰਾਨ ਭਾਗੀਦਾਰਾਂ ਨੇ ਆਪਣੇ ਪ੍ਰੋਜੈਕਟਾਂ ਨੂੰ ਨਿਖਾਰਨ ਲਈ ਰਾਤ ਭਰ ਅਣਥੱਕ ਮਿਹਨਤ ਕਰਦੇ ਹੋਏ ਅਟੁੱਟ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਅਖੀਰ ਵਿਚ ਬਾਰਾਂ ਟੀਮਾਂ ਦੀ ਚੋਣ ਕੀਤੀ ਗਈ। ਅੰਤ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਸਵੇਰੇ ਦੇ ਸਮੇਂ ਪਹਿਲੀ ਪੁਜ਼ੀਸ਼ਨ ਤੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨਾਲੋਜੀ ਯਾਨੀ ਸਵਾਈਟ ਕੈਂਪਸ ਦੀ ਟੀਮ ਵੇਵ ਸਿੰਕ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ।
ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਟੀਮ ਨੂੰ ਸੋਨੇ ਦੇ ਤਗਮੇ, ਜੇਤੂ ਸੈਟੀਫੀਕੇਟ ਅਤੇ ਨਕਦ ਦਸ ਹਜ਼ਾਰ ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ। ਜਦ ਕਿ ਦੂਜੀ ਅਤੇ ਤੀਜੀ ਪੁਜ਼ੀਸ਼ਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਝੰਜੇੜੀ ਕੈਂਪਸ ਦੀ ਕੋਡ ਕੈਟਾਲਿਸਟ ਅਤੇ ਟੀਮ ਅਚੀਵਰਜ਼ ਨੇ ਹਾਸਿਲ ਕੀਤੀ । ਜਿਨ੍ਹਾਂ ਨੂੰ ਮੈਡਲ,ਸੈਟੀਫੀਕੇਟ ਅਤੇ ਪੰਜ ਅਤੇ ਤਿੰਨ ਹਜ਼ਾਰ ਰੁਪਏ ਇਨਾਮ ਵਜੋਂ ਦਿਤੇ ਗਏ। ਜੇਤੂ ਟੀਮਾਂ ਨੂੰ ਇਨਾਮ ਅਤੇ ਹਰ ਪ੍ਰਤਿਭਾਗੀ ਨੂੰ ਸੈਟੀਫੀਕੇਟ ਐਮ ਡੀ ਅਰਸ਼ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਵੱਲੋਂ ਦਿਤੇ ਗਏ।
ਐਮ ਡੀ ਅਰਸ਼ ਧਾਲੀਵਾਲ ਨੇ ਝੰਜੇੜੀ ਕੈਂਪਸ ਵਿਚ ਟੀਮਾਂ ਵੱਲੋਂ ਵਿਖਾਈ ਗਈ ਬਿਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉੱਤਰੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਹਰ ਨਵੀਨਤਮ ਤਕਨੀਕ ਅਤੇ ਨਵੀਨਤਮ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹੈਕਥਨ 2024 ਲਈ ਜਿਸ ਤਰਾਂ ਦਾ ਜੋਸ਼ ਵਿਦਿਆਰਥੀਆਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਇਸ ਤੋਂ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਤਕਨੀਕ ਅਤੇ ਨਵੀਆਂ ਖੋਜਾਂ ਲਈ ਬਹੁਤ ਉਤਸ਼ਾਹਿਤ ਹਨ। ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਟੀਮਾਂ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦਿਤੀ।

सी जी सी झांजेड़ी कैंपस में हैकथॉन 2024 का आयोजन किया गया
लगभग पचास शिक्षण संस्थानों की 25 टीमों ने भाग लिया

मोहाली

चंडीगढ़ ग्रुप ऑफ कॉलेजेज के झंजेड़ी कैंपस द्वारा कैंपस में हैकथॉन 2024 का आयोजन किया गया। तकनीकी और साइंस के सुमेल इस मुक़ाबले में लगभग पचास कॉलेजों और विश्वविद्यालयों की पच्चीस टीमों ने भाग लिया। इस मौके पर सी जी सी के प्रेजिडेंट रशपाल सिंह धालीवाल, एम डी अर्श धालीवाल, कैंपस डायरेक्टर डॉ. नीरज शर्मा, सहित डिपार्टमेंट के एच ओ डी ने विशेष रूप से भाग लेते हुए सभी प्रतिभागियों को प्रेरित किया। जबकि जजों की भूमिका निभाते हुए शिक्षा जगत और औद्योगिक जगत के सीनियर कोडिंग बुद्धिजीवियों ने बेहतरीन कोडिंग टीमों का चयन किया।
इस बीच, प्रतिभागियों ने रातभर चले मुश्किल मुक़ाबले में अटूट उत्साह दिखाते हुए एक दुसरे को कड़ी टकर देते हुए अथक परिश्रम किया, अंत में बारह टीमों का चयन किया गया। फाइनल में कड़े मुकाबले के बाद सुबह विवेकानंद इंस्टीट्यूट ऑफ टेक्नोलॉजी, मोहाली यानी स्वीट कैंपस की टीम वेव सिंक ने पहला स्थान हासिल किया। प्रथम स्थान प्राप्त करने वाली टीम को स्वर्ण पदक, विजेता प्रमाण पत्र और दस हजार रुपये नकद पुरस्कार से सम्मानित किया गया। जबकि दूसरा और तीसरा स्थान चंडीगढ़ इंजीनियरिंग कॉलेज झंजेड़ी कैंपस के कोड कैटलिस्ट और टीम अचीवर्स ने हासिल किया। इन्हें पुरस्कार स्वरूप मेडल, प्रमाणपत्र और पांच व तीन हजार रुपये के नकद पुरस्कार से सम्मानित किया गया।एमडी अर्श धालीवाल और कैंपस डायरेक्टर डॉ. नीरज शर्मा ने विजेता टीमों को पुरस्कार और प्रत्येक प्रतिभागी को प्रमाण पत्र से सनमानित किया ।
एम डी अर्श धालीवाल ने झंजेड़ी कैंपस में टीमों द्वारा दिखाए गए बेहतरीन प्रदर्शन की सराहना करते हुए कहा कि झंजेड़ी कैंपस में हर नवीनतम तकनीक और नवीनतम प्रतियोगिता को प्रोत्साहित किया जाता है ,जो उत्तर भारत में सबसे तेजी से बढऩे वाला संस्थान है। हैकाथॉन २०२४ को लेकर छात्रों में जिस तरह का उत्साह देखा जा रहा है, उससे पता चलता है कि आज की युवा पीढ़ी टेक्नोलॉजी और इनोवेशन को लेकर काफी उत्साहित है। इस अवसर पर सी जी सी के प्रेजिडेंट रछपाल सिंह धालीवाल ने विजेता टीमों को उनकी उपलब्धि के लिए बधाई दी।

 

 

CGC JhanjeriCGC Jhanjeri CampusChandigarh Group Of CollegesHackathon 2024JhanjeriRashpal Singh DhaliwalSatnam Singh Sandhu